ਬੂਟਾ ਗੁਲਾਮੀ ਵਾਲਾ ਦਾ ਲਿਖਿਆ ਧਾਰਮਿਕ ਗੀਤ, ‘‘ਲਾਲ ਛੋਟੇ ਛੋਟੇ” ਦਾ ਪੋਸਟਰ ਰਿਲੀਜ
ਚੰਡੀਗੜ (ਪ੍ਰੀਤਮ ਲੁਧਿਆਣਵੀ) : ‘‘ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂਹ” ਦੇ ਪ੍ਰਧਾਨ ਅਤੇ ਉਘੇ ਪੰਜਾਬੀ ਲੇਖਕ ਬੂਟਾ ਗੁਲਾਮੀ ਵਾਲਾ ਦੇ ਲਿਖੇ ਧਾਰਮਿਕ ਗੀਤ, ‘‘ਲਾਲ ਛੋਟੇ ਛੋਟੇ” ਦਾ ਪੋਸਟਰ ਰੀਲੀਜ ਕੀਤਾ ਗਿਆ। ਪੰਜਾਬੀ ਸਭਿਆਚਾਰਕ ਵਿਰਸੇ ਅਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾਵਾ ਤੇ ਗੀਤ ਲਿਖਣ ਵਾਲੇ ਲੇਖਕ ਬੂਟਾ ਗੁਲਾਮੀ ਵਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਬਹੁਤ ਹੀ ਦਮਦਾਰ ਅਵਾਜ ਦੇ ਮਾਲਕ ਲਹਿੰਬਰ ਹੁਸੈਨਪੁਰੀ ਅਤੇ ਸੁਰੀਲੀ ਅਵਾਜ ਦੀ ਮਲਿਕਾ ਰਜਨੀ ਜੈਨ ਆਰੀਆ ਲੁਧਿਆਣਾ ਵਾਲਿਆ ਨੇ ਲਾ-ਜੁਵਾਬ ਅੰਦਾਜ ਵਿੱਚ ਗਾਇਆ ਹੈ। ਇਸ ਗੀਤ ਵਿੱਚ ਕੋਰਸ ਅਤੇ ਐਕਟਿੰਗ ਦੀ ਭੂਮਿਕਾ ਨਿਭਾਈ ਹੈ ਲਹਿੰਬਰ ਹੁਸੈਨਪੁਰੀ ਦੇ ਦੋਵੇਂ ਜੁੜਵੇਂ ਬੇਟਿਆਂ ਹਰਨੂਰ ਹੁਸੈਨਪੁਰੀ ਅਤੇ ਲਵਨੂਰ ਹੁਸੈਨਪੁਰੀ ਨੇ। ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਅਰਮਿੰਦਰ ਕਾਹਲੋਂ ਨੇ ਅਤੇ ਇਸ ਦੀ ਰਿਕਾਰਡਿੰਗ ਪੰਚਮ ਸਟੁੱਡੀਓ ਲੁਧਿਆਣਾ ਦੀ ਹੈ। ਇਸ ਵਿਚ ਵੀਡੀਓ ਨਿਰਦੇਸ਼ਕ ਕਮਲ ਬਾਵਾ ਦਾ ਅਤੇ ਡਿਜਾਈਨਿੰਗ ਜਸਪ੍ਰੀਤ ਦੀ ਹੈ। ਇਸ ਨੂੰ ਰਿਲੀਜ ਕੀਤਾ ਹੈ ਰੋਇਲ ਸਵਾਗ ਅਤੇ ਦਵਿੰਦਰ ਸਿੰਘ ਯੂ. ਕੇ. ਵਾਲਿਆਂ ਨੇ। ਇਸ ਗੀਤ ਨੂੰ ਵਿਸ਼ੇਸ਼ ਸਹਿਯੋਗ ਦਿਤਾ ਹੈ ਮਲਵਿੰਦਰ ਲੈਕਚਰਾਰ ਹਰਿਆਣਾ, ਸੁਰਜੀਤ ਗਾਬਾ, ਅਸ਼ੋਕ ਨਾਗਪਾਲ ਅਤੇ ਸਾਈ ਮਾਧੋਦਾਸ ਜਲੰਧਰ ਨੇ। ਜਲਦੀ ਹੀ ਇਸ ਗੀਤ ਦਾ ਆਡੀਓ ਵੀਡੀਓ ਵੀ ਸੁਨਣ ਨੂੰ ਮਿਲੇਗਾ।
ਬੂਟਾ ਗੁਲਾਮੀ ਵਾਲਾ ਨੇ ਅੱਗੇ ਕਿਹਾ, ‘‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਜੀ ਦੀ ਅਦੁੱਤੀ ਸ਼ਹਾਦਤ ’ਤੇ ਇਹ ਧਾਰਮਿਕ ਗੀਤ ਲਿਖ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਸਮੁੱਚੀ ਸਾਧ ਸੰਗਤ ਪਸੰਦ ਕਰਦਿਆਂ ਜਰੂਰ ਪਿਆਰ ਬਖ਼ਸ਼ੇਗੀ।”