ਮੋਗਾ ‘ਚ ਹੋਟਲ ‘ਚੋਂ 7 ਮੁੰਡੇ ਤੇ 7 ਕੁੜੀਆਂ ਗ੍ਰਿਫ਼ਤਾਰ
ਮੋਗਾ : ਸ਼ਹਿਰ
ਵਿਚ ਕੁਝ ਹੋਟਲ ਮਾਲਿਕਾਂ ਵੱਲੋਂ ਆਪਣੇ ਹੋਟਲ ਦੀ ਕਮਾਈ ਨੂੰ ਵਧਾਉਣ ਲਈ ਹੋਟਲਾਂ ਵਿਚ ਦੇਹ
ਵਪਾਰ ਦਾ ਧੰਦਾ ਲਗਾਤਾਰ ਕਰਵਾਇਆ ਜਾ ਰਿਹਾ ਹੈ। ਇਥੋਂ ਤਕ ਕਿ ਕਈ ਹੋਟਲ ਸੰਚਾਲਕ
ਗ੍ਰਾਹਕਾਂ ਨੂੰ ਲੜਕੀਆਂ ਤੱਕ ਵੀ ਸਪਲਾਈ ਖੁਦ ਆਪ ਕਰਦੇ ਹਨ। ਪੁਲਿਸ ਵੱਲੋਂ ਸਮੇਂ ਸਮੇਂ
‘ਤੇ ਸ਼ਹਿਰ ਦੇ ਕਈ ਹੋਟਲਾਂ ‘ਚ ਛਾਪਾਮਾਰੀ ਕਰਕੇ ਉਥੇ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ
ਲੜਕੇ ਲੜਕੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਂਦਾ ਹੈ। ਪੁਲਿਸ ਨੇ
ਸੋਮਵਾਰ ਦੀ ਦੁਪਿਰਹੇ ਥਾਣੇ ਤੋਂ ਕੁਝ ਦੂਰੀ ‘ਤੇ ਸਥਿਤ ਹੋਟਲ ਜੇ ਸਟਾਰ ‘ਤੇ ਛਾਪਾਮਾਰੀ
ਕਰ ਕੇ ਉਥੇ ਵੱਖ-ਵੱਖ ਕਮਰਿਆਂ ਵਿਚੋਂ 7 ਲੜਕੇ ਤੇ 7 ਲੜਕੀਆਂ ਸਮੇਤ ਹੋਟਲ ਮਾਲਕ ਨੂੰ
ਕਾਬੂ ਕੀਤਾ ਹੈ।
ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੰਗਜੀਤ ਸਿੰਘ
ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਮੋਗਾ ਦੇ ਬੱਸ ਸਟੈਂਡ ਦੇ ਕੋਲ ਸ਼ਹੀਦ ਭਗਤ
ਸਿੰਘ ਮਾਰਕੀਟ ਦੇ ਕੋਲ ਇਕ ਜੇ ਸਟਾਰ ਹੋਟਲ ਮਾਲਿਕ ਦੀ ਸਜ਼ਿਸ਼ ਨਾਲ ਦੇਹ ਵਪਾਰ ਦਾ ਧੰਦਾ
ਚੱਲ ਰਿਹਾ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਸੀਆਈਏ ਸਟਾਫ ਪੁਲਿਸ ਦੇ
ਇੰਸਪੈਕਟਰ ਅਤੇ ਪੁਲਿਸ ਪਾਰਟੀ ਸਮੇਤ ਹੋਟਲ ਜੇ ਸਟਾਰ ‘ਚ ਛਾਪੇਮਾਰੀ ਕਰਕੇ ਉਥੇ ਵੱਖ ਵੱਖ
ਕਮਰਿਆਂ ਵਿਚ 7 ਲੜਕੇ ਅਤੇ 7 ਲੜਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਮੌਕੇ ‘ਤੇ ਪੁਲਿਸ
ਨੇ ਹੋਟਲ ਮਾਲਕ ਨੂੰ ਵੀ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ
ਜਾ ਰਹੀ ਹੈ ਕਿ ਲੜਕੀਆਂ ਕਿਸ ਜਗ੍ਹਾ ਦੀਆਂ ਰਹਿਣ ਵਾਲੀਆਂ ਹਨ। ਪੁਲਿਸ ਨੇ ਹੋਟਲ ਵਿਚ
ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਕੁਝ ਹੋਟਲ ਮਾਲਕ ਆਪਣੇ ਹੋਟਲ ਦੀ ਕਮਾਈ ਨੂੰ ਵਧਾਉਣ ਲਈ ਹੋਟਲਾਂ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਪੁਲਿਸ ਵੱਲੋਂ ਸੂਚਨਾ ਦੇ ਆਧਾਰ ‘ਤੇ ਸਮੇਂ ਸਮੇਂ ‘ਤੇ ਸ਼ੱਕੀ ਹੋਟਲਾਂ ਵਿਚ ਛਾਪਾਮਾਰੀ ਕਰ ਕੇ ਉਥੋਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਲੜਕੇ ਲੜਕੀਆਂ ਸਮੇਤ ਹੋਟਲ ਮਾਲਕਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਸ਼ਹਿਰ ਵਿਚ ਦੇ ਕਈ ਹੋਟਲਾਂ ਦੇ ਮਾਲਕਾਂ ਖਿਲਾਫ਼ ਦੇਹ ਵਪਾਰ ਕਰਾਉਣ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ ਲੇਕਿਨ ਇਹ ਹੋਟਲ ਮਾਲਕ ਅਦਾਲਤ ਵਿਚ ਜ਼ਮਾਨਤ ਲੈਣ ਤੋਂ ਬਾਅਦ ਫਿਰ ਦੇਹ ਵਪਾਰ ਦੇ ਧੰਦੇ ਵਿਚ ਜੁਟ ਜਾਂਦੇ ਹਨ।