ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਲੇਰੀਆ ਰੋਕੂ
ਦਵਾਈ ਹਾਇਡ੍ਰੋਕਸੀਕਲੋਰੋਕਵੀਨ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ‘ਚ ਸੰਭਾਵੀ ਗੇਮਚੇਂਜਰ
ਦੇ ਰੂਪ ‘ਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ
ਨਜਿੱਠਣ ‘ਚ ਇਹ ਕਾਰਗਰ ਹੋ ਸਕਦੀ ਹੈ। ਟਰੰਪ ਨੇ ਕਿਹਾ ਕਿ ਇਸ ਦੇ ਮੁੱਢਲੇ ਪ੍ਰੀਖਣ ‘ਚ
ਬਹੁਤ ਉਤਸ਼ਾਹਜਣਕ ਨਤੀਜੇ ਮਿਲੇ ਹਨ।