ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ, ਕਿਸਾਨ ਪੁਲੀਸ ਰੋਕਾਂ ਲੰਘ ਕੇ ਦਿੱਲੀ ਵਿੱਚ ਦਾਖਲ

ਨਵੀਂ ਦਿੱਲੀ : ਇਥੇ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਪਰੇਡ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹ ਪੁਲੀਸ ਰੋਕਾਂ ਲੰਘ ਕੇ ਆਜ਼ਾਦ ਪੁਰ ਵੱਲ ਨੂੰ ਸੈਂਕੜੇ ਟਰੈਕਟਰਾਂ ਨਾਲ ਨਿਕਲ ਪਏ ਹਨ। ਉਧਰ ਟਿਕਰੀ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪੈਦਲ ਮਾਰਚ ਕਰਦਿਆਂ ਦਿੱਲੀ ਵਿੱਚ ਦਾਖਲ ਹੋ ਗਏ ਹਨ। ਪਹਿਲਾਂ ਕਿਸਾਨਾਂ ਤੇ ਪੁਲੀਸ ਵਿਚਾਲੇ ਸਮਝੌਤਾ ਹੋਇਆ ਸੀ ਕਿ ਟਰੈਕਟਰ ਪਰੇਡ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *