ਦੀਪ ਸਿੱਧੂ ‘ਗ੍ਰਿਫ਼ਤਾਰ’!

ਦਿੱਲੀ/ਚੰਡੀਗੜ੍ਹ: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਦੀਪ ਸਿੱਧੂ ਨੂੰ ‘ਗ੍ਰਿਫਤਾਰ’ ਕਰ ਲਿਆ ਗਿਆ ਹੈ। ਦੀਪ ਸਿੱਧੂ ਵਕੀਲ ਅਤੇ ਅਦਾਕਾਰ ਹਨ ਅਤੇ ਕਿਸਾਨੀ ਸੰਘਰਸ਼ ਵਿੱਚ ਉਨ੍ਹਾਂ ਵੱਲੋਂ ਸ਼ੰਭੂ ਮੋਰਚੇ ਰਾਹੀਂ ਸ਼ਮੂਲੀਅਤ ਦੀ ਸ਼ੁਰੂਆਤ ਕੀਤੀ ਗਈ ਸੀ।

26 ਜਨਵਰੀ ਨੂੰ ਲਾਲ ਕਿਲੇ ਵਿਖੇ ਹਾਜ਼ਰ ਹੋਣ ਕਰਕੇ ਪੁਲਿਸ ਵੱਲੋਂ ਦੀਪ ਸਿੱਧੁ ਉੱਤੇ ਵੀ ਇੱਕ ਮੁਕਦਮਾ ਦਰਜ਼ ਕੀਤਾ ਗਿਆ ਸੀ। ਪੁਲਿਸ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।

ਸ਼ੁਰੂਆਤੀ ਜਾਣਕਾਰੀ ਮੁਤਾਬਿਕ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੱਤਰਕਾਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪ ਹੀ ਪੇਸ਼ ਹੋਏ ਹਨ। ਦੀਪ ਸਿੱਧੂ ਕਹਿਣਾ ਹੈ ਕਿ ਜੇ ਉਸਨੇ ਕੋਈ ਗਲਤੀ ਹੀ ਨਹੀਂ ਕੀਤੀ ਤਾਂ ਉਹ ਪੁਲਿਸ ਤੋਂ ਕਿਉਂ ਭੱਜੇ। ਦੀਪ ਸਿੱਧੂ ਦੀਆਂ ਇੱਕ ਗੁਰਦੁਆਰਾ ਸਾਹਿਬ ਵਿਚਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਏ ’ਤੇ ਵਾਇਰਲ ਹੋਈਆਂ ਹਨ ਜਿਨ੍ਹਾਂ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੀ ਪਾਲਕੀ ਨੂੰ ਮੋਢਾ ਦਿੰਦੇ ਦਿਖਾਈ ਦੇ ਰਹੇ ਹਨ।
ਵਿਦੇਸ਼ਾਂ ਵਿੱਚ ਉਸਦੇ ਹਮਾਇਤੀਆਂ ਨੇ ਉਸਦਾ ਸਾਥ ਦੇਣ ਲਈ ਹੈ਼ਸ਼ਟੈਗ #istandwithdeepsidhu ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀਪ ਸਿੱਧੂ ਨਾਲ ਕੀਤੇ ਵਿਵਹਾਰ ਦੀ ਲੋਕਾਂ ਵੱਲੋਂ ਸ਼ੋਸ਼ਲ ਮੀਡੀਏ ’ਤੇ ਨਿੰਦਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *