ਲਗੱਡੀਆਂ ਬੰਦ ਹੋਣ ਦੇ ਐਲਾਨ ਨਾਲ ਹਰ ਪਾਸੇ ਹਫੜਾ ਦਫੜੀ, ਟ੍ਰੇਨਾਂ ‘ਚ ਭਾਰੀ ਭੀੜ, ਸਟੇਸ਼ਨਾਂ ‘ਤੇ ਫਸੇ ਲੋਕ
ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਸਮਰਥਨ ਲਈ ਰੇਲਵੇ ਨੇ ਕਿਹਾ ਹੈ ਕਿ ਸ਼ਨੀਵਾਰ ਰਾਤ 12 ਵਜੇ ਤੋਂ ਅਗਲੇ 24 ਘੰਟਿਆਂ ਲਈ ਦੇਸ਼ ਵਿਚ ਕੋਈ ਟ੍ਰੇਨ ਨਹੀਂ ਚਲੇਗੀ। ਇਸ ਤੋਂ ਬਾਅਦ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਹਫੜਾ ਦਫੜੀ ਦਾ ਮਾਹੌਲ ਹੈ। ਟ੍ਰੇਨਾਂ ਵਿਚ ਭਾਰੀ ਭੀੜ ਹੈ ਅਤੇ ਕਈ ਰੇਲਵੇ ਪਲੇਟਫਾਰਮਾਂ ‘ਤੇ ਪੈਰ ਰੱਖਣ ਨੂੰ ਥਾਂ ਨਹੀਂ ਹੈ। ਮੁੰਬਈ ਤੋਂ ਆਈਆਂ ਤਸਵੀਰਾਂ ਵਿਚ ਭਾਰੀ ਗਿਣਤੀ ਵਿਚ ਯਾਤਰੀ ਲੋਕਮਾਨਿਆ ਤਿਲਕ ਟਰਮੀਨਲ ‘ਤੇ ਨਜ਼ਰ ਆ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਕਨਫਰਮ ਟਿਕਟ ਹੋਣ ਦੇ ਬਾਵਜੂਦ ਵੀ ਟ੍ਰੇਨ ਵਿਚ ਸੀਟ ਨਹੀਂ ਮਿਲ ਰਹੀ।