ਹਰਿਆਣਾ ਬਜਟ: SYL ਨਹਿਰ ਦੀ ਉਸਾਰੀ ਲਈ 100 ਕਰੋੜ ਰੁਪਏ ਰੱਖੇ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਜਿਨ੍ਹਾਂ ਕੋਲ ਰਾਜ ਦਾ ਵਿੱਤ ਵਿਭਾਗ ਵੀ ਹੈ, ਅੱਜ ਸਾਲ 2021-22 ਲਈ ਬਜਟ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ। ਇਹ ਬਜਟ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਹੈ। ਇਸ ਵਾਰ ਮੁੱਖ ਮੰਤਰੀ ਨੇ 1,55,645 ਕਰੋੜ ਦਾ ਬਜਟ ਪੇਸ਼ ਕੀਤਾ ਹੈ, ਜੋ ਪਿਛਲੇ ਸਾਲ ਨਾਲੋਂ 13 ਫੀਸਦ ਵੱਧ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ ਰਾਵੀ-ਬਿਆਸ ਨਦੀਆਂ ਦੇ ਪਾਣੀ ਦਾ ਬਣਦਾ ਹਿੱਸਾ ਪ੍ਰਾਪਤ ਕਰਨ ਅਤੇ ਐੱਸਵਾਈਐੱਲ ਨਹਿਰ ਨਿਰਮਾਣ ਲਈ ਤਿਆਰ ਹੈ, ਜਿਸ ਲਈ 100 ਕਰੋੜ ਰੁਪਏ ਰੱਖੇ ਗਏ ਹਨ ਜਦਕਿ ਲੋੜ ਪੈਣ ‘ਤੇ ਹੋਰ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਖੋਲੋ ਇੰਡੀਆ ਯੂਥ ਖੇਡਾਂ-2021 ਦੀ ਮੇਜ਼ਬਾਨੀ ਕਰੇਗਾ। ਸਰਕਾਰ ਨੇ ਨੌਵੀਂ ਤੋਂ ਬੀਰਵੀਂ ਤੱਕ ਦੇ ਵਿਦਿਆਰਥੀ ਦੀ ਸਿੱਖਿਆ ਮੁਫਤ ਕਰਨ ਦਾ ਪ੍ਰਸਤਾਵ ਰੱਖਿਆ।
ਉਨ੍ਹਾਂ ਬੁਢਾਪਾ ਪੈਨਸ਼ਨ 2250 ਤੋਂ ਵਧਾ ਕੇ 2500ਰੁਪਏ ਪ੍ਰਤੀ ਮਹੀਨਾ ਕਰਨ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ।