ਸਮਰਾਲਾ: ਦਵਾਈ ਲੈ ਕੇ ਪਿੰਡ ਪਰਤ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

ਸਮਰਾਲਾ: ਦੇਰ ਰਾਤ ਮੋਟਰਸਾਈਕਲ ’ਤੇ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰੇ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਰਿਸ਼ਤੇਦਾਰ ਨਾਲ ਰਾਤ ਵੇਲੇ ਦਵਾਈ ਲੈ ਕੇ ਆਪਣੇ ਪਿੰਡ ਢਿੱਲਵਾਂ ਪਰਤ ਰਿਹਾ ਸੀ। ਜਸਵੀਰ ਸਿੰਘ (26) ਦੇਰ ਰਾਤ ਕਰੀਬ 10 ਵਜੇ ਆਪਣੇ ਰਿਸ਼ਤੇਦਾਰ ਨਾਲ ਜਦੋਂ ਦਵਾਈ ਲੈ ਕੇ ਪਿੰਡ ਕੋਲ ਪੁੱਜਿਆ ਤਾਂ ਕਿਸੇ ਨੌਜਵਾਨ ਨੇ ਕਿਸੇ ਘਾਤਕ ਚੀਜ਼ ਨਾਲ ਹਮਲਾ ਕਰ ਦਿੱਤਾ। ਜਸਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਕਣਕ ਦੇ ਖੇਤ ਵਿਚ ਡਿੱਗ ਪਿਆ। ਇਸ ਘਟਨਾ ਦਾ ਜਦੋਂ ਅੱਜ ਸਵੇਰੇ ਪਤਾ ਲੱਗਾ ਤਾਂ ਜਸਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਖੇਤਾਂ ਵਿਚ ਪਈ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਆਂਦੀ ਹੈ ਅਤੇ ਹਾਲੇ ਇਸ ਘਟਨਾ ਬਾਰੇ ਹੋਰ ਵੇਰਵੇ ਸਾਹਮਣੇ ਨਹੀਂ ਆਏ। ਮੌਕੇ ਤੇ ਹਾਜ਼ਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ ਹੈ।

Leave a Reply

Your email address will not be published. Required fields are marked *