ਪੰਜਾਬ ’ਚ ਕਰੋਨਾਵਾਇਰਸ ਨੇ ਲਈਆਂ 51 ਹੋਰ ਜਾਨਾਂ

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾ ਨੇ ਪਿਛਲੇ 24 ਘੰਟਿਆਂ ਦੌਰਾਨ 51 ਹੋਰ ਜਾਨਾਂ ਲੈ ਲਈਆਂ ਹਨ। ਇਸੇ ਅਰਸੇ ਦੌਰਾਨ 4333 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 7,722 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਦੇ ਦੱਸਣ ਮੁਤਾਬਕ ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਸੂਬੇ ਵਿੱਚ ਹੁਣ ਤੱਕ 2.86 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਜਦੋਂਕਿ 2.49 ਲੱਖ ਤੋਂ ਵੱਧ ਠੀਕ ਵੀ ਹੋਏ ਹਨ। ਇਕੋ ਦਿਨ ’ਚ ਹੋਈਆਂ 51 ਹੋਰ ਮੌਤਾਂ ’ਚੋਂ ਅੰਮ੍ਰਿਤਸਰ ਵਿੱਚ 10, ਹੁਸ਼ਿਆਰਪੁਰ 9, ਗੁਰਦਾਸਪੁਰ ਤੇ ਲੁਧਿਆਣਾ ’ਚ 6-6, ਪਟਿਆਲਾ 5, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ’ਚ 2-2, ਫਾਜ਼ਿਲਕਾ, ਮੁਹਾਲੀ, ਮੁਕਤਸਰ, ਪਠਾਨਕੋਟ, ਸੰਗਰੂਰ, ਤਰਨ ਤਾਰਨ ਵਿੱਚ ਇੱਕ- ਇੱਕ ਵਿਅਕਤੀ ਦਮ ਤੋੜ ਗਿਆ।

Leave a Reply

Your email address will not be published. Required fields are marked *