ਅਣਗੌਲਿਆ ਨਾਇਕ ਬਾਬਾ ਬੁੱਧ ਸਿੰਘ ਬੇਦਾਦਪੁਰ……ਸਰਬਜੀਤ ਸੋਹੀ, ਆਸਟਰੇਲੀਆ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੇਦਾਦਪੁਰ ਦੇ ਜੰਮਪਲ ਅਤੇ ਮਲੇਸ਼ੀਆ ਵਿੱਚ ਲੰਬਾ ਸਮਾਂ ਰਹਿਣ ਵਾਲੇ ਸ੍ਰਾ ਬੁੱਧ ਸਿੰਘ ਬਹੁਤ ਮਹਾਨ ਹਸਤੀ ਸਨ। ਪੰਜਾਬ ਵਿੱਚ 1955 ਵਿੱਚ ਚੱਲਦੇ ਪੇਂਡੂ ਕਾਲਜਾਂ ਵਿੱਚੋਂ ਨੈਸ਼ਨਲ ਕਾਲਜ ਸਠਿਆਲਾ ਬਾਬਾ ਜੀ ਹੀ ਦੇਣ ਹੈ। ਬਾਬਾ ਬੁੱਧ ਸਿੰਘ ਜੀ ਜੋ ਕਿ ਮਲੇਸ਼ੀਆ ਵਿੱਚ ‘ਮਲੇਸ਼ੀਅਨ ਗਾਂਧੀ’ ਦੇ ਨਾਮ ਨਾਲ ਮਸ਼ਹੂਰ ਸਨ, ਉਹ ਲਗਭਗ 1920 ਦੇ ਕਰੀਬ ਮਲੇਸ਼ੀਆ ਵਿੱਚ ਗਏ ਸਨ। ਉਦੋਂ ਆਮ ਹੀ ਭਾਰਤੀ ਲੋਕ ਚੀਨ, ਸਿੰਘਾਪੁਰ, ਮਲੇਸ਼ੀਆ ਅਤੇ ਥਾਈਲੈਂਡ ਆਦਿ ਦੇਸ਼ਾਂ ਵਿੱਚ ਕੰਮ ਦੀ ਭਾਲ ਵਿੱਚ ਜਾਂਦੇ ਸਨ। ਬਾਬਾ ਜੀ ਨੇ ਇਥੇ ਆਕੇ FMS Railway Finance Department ਵਿੱਚ ਕਲਰਕ ਵਜੋਂ ਨੌਕਰੀ ਸ਼ੁਰੂ ਕੀਤੀ। ਬਾਬਾ ਜੀ ਸਮਾਜਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਹ ਯੂਨੀਅਨ ਵਿੱਚ ਪਹਿਲਾਂ ਹੀ ਕੰਮ ਕਰ ਚੁੱਕੇ ਸਨ। ਉੱਥੇ ਰਹਿ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉੱਥੇ ਵੀ ਮਜ਼ਦੂਰ ਖਾਸਕਰ ਭਾਰਤੀ ਮੂਲ ਦੇ ਲੋਕਾਂ ਦਾ ਸੋਸ਼ਨ ਹੁੰਦਾ ਹੈ। ਉਹ ਵਿਵਾਹਾਰਿਕ ਤੌਰ ਤੇ ਸਮਾਜਵਾਦੀ ਵਿਚਾਰਾਂ ਦੇ ਸਨ, ਚਾਹੇ ਉਹ ਕਦੀ ਵੀ ਕਿਸੇ ਵੀ ਕਮਿਊਨਿਸਟ ਪਾਰਟੀ ਦੇ ਮੈਂਬਰ ਨਹੀਂ ਰਹੇ ਸਨ। ਉਹ ਭਾਰਤੀ ਲੋਕਾਂ ਨਾਲ ਹੁੰਦੇ ਅਨਿਆਂ ਅਤੇ ਬੇਇਨਸਾਫ਼ੀ ਵਿੱਚ ਸਦਾ ਉਨ੍ਹਾਂ ਦੀ ਹਮਾਇਤ ਕਰਦੇ ਸਨ। ਇਸ ਤਰ੍ਹਾ ਹੌਲੀ ਹੌਲੀ ਉਹ ਮਲੇਸ਼ੀਆ ਦੇ ਭਾਰਤੀ ਭਾਈਚਾਰੇ ਵਿੱਚ ਜਾਣੀ ਪਹਿਚਾਣੀ ਹਸਤੀ ਬਣ ਗਏ ਸਨ।
ਦੂਸਰੀ ਸੰਸਾਰ ਜੰਗ ਵਿੱਚ ਬਾਬਾ ਬੁੱਧ ਸਿੰਘ ‘ਇੰਡੀਅਨ ਇੰਡੀਪੈਂਡਿਟ ਲੀਗ’ ਦੀ ਸਥਾਪਨਾ ਵਿੱਚ ਗਿਆਨੀ ਪ੍ਰੀਤਮ ਸਿੰਘ ਹੁਰਾਂ ਨੂੰ ਬਹੁਤ ਸਹਿਯੋਗ ਦਿੱਤਾ ਅਤੇ 1942 ਵਿੱਚ ਉਨ੍ਹਾ ਨੇ ਮਲੇਸ਼ੀਆ ਵਿੱਚ ਆਈ ਆਈ ਐੱਲ ਦੀਆਂ ਬ੍ਰਾਂਚਾਂ ਖੋਲ੍ਹਣ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾ ਦੀ ਮਿਹਨਤ ਅਤੇ ਲਿਆਕਤ ਸਦਕਾ ਬਾਬਾ ਜੀ ਨੂੰ 16 ਜਨਵਰੀ 1942 ਨੂੰ ਕੁਆਅਲੰਮਪੁਰ ਦੀ ਸ਼ਾਖਾ ਦਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ Dr. M. K. Lukshumeyah ਨੂੰ ਪ੍ਰਧਾਨ ਬਣਾਇਆ ਗਿਆ।
ਇਸ ਸੰਸਥਾ ਨੇ ਅਜ਼ਾਦ ਹਿੰਦ ਫੌਜ ਦੀ ਮਦਦ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਆਜ਼ਾਦ ਹਿੰਦ ਫੌਜ ਦੇ ਜਵਾਨਾਂ ਲਈ ‘ਬਾਟੂ ਰੋਡ ਅਤੇ ਇਪੋਹ ਰੋਡ ਕੈਂਪ ਵਿੱਚ ਬਾਬਾ ਬੁੱਧ ਸਿੰਘ ਹੁਰਾਂ ਭੋਜਨ ਅਤੇ ਕੱਪੜਿਆਂ ਦੀ ਸਪਲਾਈ ਲਗਾਤਾਰ ਜਾਰੀ ਰੱਖੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਕੰਮ ਕਰਦੀ ਅਜ਼ਾਦ ਹਿੰਦ ਫੌਜ ਅਤੇ ਜਪਾਨੀਆਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਮਲੇਸ਼ੀਆ ਵਿੱਚੋਂ ਗੋਰੀ ਹਕੂਮਤ ਦਾ ਖ਼ਾਤਮਾ ਕਰ ਦਿੱਤਾ ਅਤੇ ਬਰਮਾ ਦੇ ਫਰੰਟ ਤੇ ਭਾਰਤ ਵੱਲ ਨੂੰ ਵੱਧਣ ਦੀ ਜੰਗ ਸ਼ੁਰੂ ਹੋ ਗਈ। ਪਰ ਧੁਰੀ ਸ਼ਕਤੀਆਂ ਦੀਆਂ ਹਾਰਾਂ ਸ਼ੁਰੂ ਹੋਣ ਤੋਂ ਬਾਅਦ ਸੰਸਾਰ ਜੰਗ ਦੇ ਅੰਤਿਮ ਚਰਨ ਵਿੱਚ ਫਿਰ ਇੰਗਲੈਂਡ ਨੇ ਮਲਾਇਆ ਨੂੰ ਕਬਜ਼ੇ ਵਿੱਚ ਲੈ ਲਿਆ। ਦੂਸਰੀ ਸੰਸਾਰ ਜੰਗ ਤੋਂ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਨੇ ਨਿੱਜੀ ਤੌਰ ਤੇ ਸੱਦਾ ਭੇਜ ਕੇ ਬਾਬਾ ਬੁੱਧ ਸਿੰਘ ਜੀ ਨੂੰ ਇੰਡੀਆ ਬੁਲਾਇਆ ਸੀ। ਉਹ ਮਲੇਸ਼ੀਅਨ ਇੰਡੀਅਨ ਕਾਂਗਰਸ ਦੇ ਮੋਢੀਆਂ ਇਕ ਸਨ। ਬਾਬਾ ਜੀ ਜਾਨ ਟਿਵੀ ਤੋਂ ਬਾਅਦ 4 ਅਗੱਸਤ 1947 ਨੂੰ ਕਾਂਗਰਸ ਦੇ ਪ੍ਰਧਾਨ ਬਣਾਏ ਗਏ। ਬਾਬਾ ਬੁੱਧ ਸਿੰਘ ਜੀ 29 ਅਪ੍ਰੈਲ 1950 ਤੱਕ ਮਲਾਇਆ ਕਾਂਗਰਸ ਦੇ ਪ੍ਰਧਾਨ ਰਹੇ। ਬਾਬਾ ਬੁੱਧ ਸਿੰਘ ਜੀ ਨੇ ਗੁਰਦੁਆਰਾ ਸੈਂਟਰਲ ਵਰਕਸ਼ਾਪ Sentul ਨੂੰ ਚਲਾਉਣ ਵਿੱਚ ਵੀ ਬਹੁਤ ਜਿਕਰਯੋਗ ਰੋਲ ਅਦਾ ਕੀਤਾ। ਉਹ ਇਸਦੇ 1938 ਤੋਂ 1945 ਤੱਕ ਪ੍ਰਧਾਨ ਰਹੇ ਸਨ। ਬਾਬਾ ਜੀ ਨੇ Sentul ਵਿੱਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪਾਸਾਰ ਲਈ 1930 ਵਿੱਚ ਇਕ ਸਕੂਲ ਵੀ ਚਲਾਇਆ ਜੋ 1953 ਤੱਕ ਚੱਲਿਆ।
ਬਾਬਾ ਬੁੱਧ ਸਿੰਘ ਇਕ ਵਿਅਕਤੀ ਨਹੀਂ, ਇਕ ਚਲਦੀ ਫਿਰਦੀ ਸੰਸਥਾ ਸੀ, ਉਹ ਭਾਰਤੀਆਂ ਦੇ ਹੱਕਾਂ ਵਿੱਚ ਸਦਾ ਹੀ ਯਤਨਸ਼ੀਲ ਰਹਿੰਦੇ ਸਨ। ਉਨ੍ਹਾ ਦੇ ਯਤਨਾਂ ਸਦਕਾ 1 ਅਪ੍ਰੈਲ 1946 ਨੂੰ ਮਲਾਇਆ ਯੂਨੀਅਨ ਭਾਰਤੀਆਂ ਬਿਨਾ ਕਿਸੇ ਰੰਗ/ਨਸਲ ਦੇ ਆਧਾਰ ਤੇ ਬਰਾਬਰ ਅਧਿਕਾਰ ਦਿੱਤੇ ਗਏ। ਪਰ ਬਾਬਾ ਜੀ ਮਲਾਇਆ ਯੂਨੀਅਨ ਨਾਲ ਪੂਰੀ ਤਰਾਂ ਸਹਿਮਤ ਨਹੀਂ ਸਨ। “During his presidency, anti-British sentiment among the Malays was intense, due to the establishment of the Malayan Union on 1 April 1946 which sought to provide:citizenship with equal rights, regardless of race; and citizenship based on jus soli principle for all Malayans.
Under Budh Singh, the Malayan Indian Congress (MIC) did not support the Malayan Union, despite the fact that several prominent Indians were nominated by the British to represent the community at important meetings. Its leadership was ambivalent about the citizenship issue because, just like MIC founder John Thivy, they were riding on the euphoria of the new found freedom for India, and were more interested to retain their Indian citizenship. As a consequence, the Indian leaders could not take a united stand on the Malayan citizenship issue.
The Malayan Union was finally abolished and replaced by the Federation of Malaya on 31 January 1948, which recognized the position of the Malays as the definitive citizens of Malaya, as well as outlining stricter conditions on the granting of citizenship. The consequence of this is that tens of thousands of Indians were refused Malayan citizenship, including those who had resided in Malaya for decades, after migrating from India, and those who were born in Malaya. As a consequence, thousands of wealthy Indians decided to leave Malaya.
Budh Singh later led the Malayan Indian Congress (MIC) to join the All Malaya Council for Joint Action (AMCJA) that was initiated by Tun Tan Cheng Lock of the Malayan Chinese Association (MCA) to oppose the less liberal Federation of Malaya Agreement of 1948”
ਮਲਾਇਆ ਵਿੱਚ ਉਸ ਵੇਲੇ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਰਹਿੰਦੇ ਸਨ। ਬਾਬਾ ਜੀ ਕਾਮਿਆਂ ਵਿੱਚ ਬਹੁਤ ਹੀ ਹਰਮਨ ਪਿਆਰੇ ਸਨ। ਸੰਸਾਰ ਜੰਗ ਤੋਂ ਬਾਅਦ ਇਹ ਸਮਾਂ ਇਸ ਖ਼ਿੱਤੇ ਵਿੱਚ ਸਿਆਸੀ ਤੌਰ ਤੇ ਬਹੁਤ ਤਬਦੀਲੀਆਂ ਵਾਲਾ ਸੀ। 1949 ਵਿੱਚ ਚੀਨੀ ਇਨਕਲਾਬ ਨੇ ਨਾਲ ਲੱਗਦੇ ਦੇਸ਼ਾਂ ਤੇ ਵੀ ਬਹੁਤ ਪ੍ਰਭਾਵ ਪਾਇਆ। ਮਲਾਇਆ ਵਿੱਚ ਤੀਜਾ ਹਿੱਸਾ ਲੋਕ ਚੀਨੀ ਮੂਲ ਦੇ ਸਨ, ਇੱਥੇ ਕਮਿਊਨਿਜਮ ਲਹਿਰ ਨੇ ਜ਼ੋਰ ਫੜ ਲਿਆ। ਬਾਬਾ ਜੀ ਵਿਚਾਰਧਾਰਕ ਤੌਰ ਤੇ ਕਮਿਊਨਿਸਟ ਵਿਚਾਰਾਂ ਵਾਲੇ ਸਨ। ਉਨ੍ਹਾ ਦੀ ਯੂਨੀਅਨ ਪ੍ਰਤੀ ਅਤੇ ਮਜ਼ਦੂਰ ਜਮਾਤ ਪ੍ਰਤੀ ਹਮਦਰਦੀ ਕਾਰਨ ਉਹ ਸਾਮਰਾਜਵਾਦੀਆਂ ਲਈ ਖਤਰਾ ਸਨ। ਪਾਰਟੀ ਵਿੱਚ ਪੈਟੀ ਬੁਰਜ਼ੁਆ ਰੁਚੀਆਂ ਵਾਲੇ ਆਗੂ ਵੀ ਉਨ੍ਹਾ ਪ੍ਰਤੀ ਵਿਰੋਧੀ ਨਜ਼ਰੀਆ ਰੱਖਦੇ ਸਨ। ਉਸ ਵੇਲੇ ਮਲਾਇਆ ਵਿੱਚ ਐਮਰਜੰਸੀ ਕਾਨੂੰਨ ਤਹਿਤ ਬਹੁਤ ਸਾਰੇ ਲੇਬਰ ਲੀਡਰ ਕਮਿਊਨਿਜ਼ਮ ਹਮਾਇਤੀ ਗਰਦਾਨੇ ਗਏ ਅਤੇ ਉਨ੍ਹਾ ਨੂੰ ਗ੍ਰਿਫ਼ਤਾਰ ਕਰਕੇ ਜ਼ੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਕਈ ਤਸ਼ਦੱਦ ਦੌਰਾਨ ਦਮ ਤੋੜ ਗਏ। ਇਸ ਐਂਟੀ ਸਮਾਜਵਾਦੀ ਮਾਹੌਲ ਵਿੱਚ ਬਹੁਤ ਸਾਰੇ ਮਜ਼ਦੂਰ ਆਗੂ ਸਰਕਾਰੀ ਦਮਨ ਤੋਂ ਬਚਣ ਲਈ ਜੰਗਲ਼ਾਂ ਵੱਲ ਦੌੜ ਗਏ। ਇਸ ਦੌਰਾਨ ਮਲੇਸ਼ੀਅਨ ਇੰਡੀਅਨ ਕਾਂਗਰਸ ਵਿੱਚ ਵੀ ਬਹੁਤ ਉਥਲ ਪੁਥਲ ਹੋਈ, ਸਮਾਜਵਾਦੀ ਵਿਚਾਰਾਂ ਵਾਲੇ ਅਹੁਦੇਦਾਰਾਂ ਨੂੰ ਹੌਲੀ ਹੌਲੀ ਕਰਕੇ ਪਾਰਟੀ ਵਿੱਚੋਂ ਕੱਢਿਆ ਜਾ ਰਿਹਾ ਸੀ। ਬਾਬਾ ਬੁੱਧ ਸਿੰਘ ਜੀ ਲਈ ਇਹ ਬਹੁਤ ਮੁਸ਼ਕਿਲ ਦੀ ਘੜੀ ਸੀ, ਉਹ ਕਿਸੇ ਕੀਮਤ ਤੇ ਵੀ ਆਪਣੇ ਵਿਚਾਰਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਸੀ। ਇਸ ਦਬਾਅ ਦੇ ਚੱਲਦਿਆਂ ਉਨ੍ਹਾ ਨੇ 1951 ਵਿੱਚ ਆਪ ਹੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਅਤੇ ਵਤਨ ਵਾਪਿਸ ਜਾਣ ਦਾ ਫੈਸਲਾ ਕਰ ਲਿਆ। ਮਲਾਇਆ ਵਿੱਚ 1960 ਵਿੱਚ ਅਮਰੀਕਨ ਜੁੰਡਲ਼ੀ ਨੇ ਇੰਗਲੈਂਡ, ਆਸਟਰੇਲੀਆ, ਫਰਾਂਸ, ਕਨੇਡਾ ਆਦਿ ਦੀ ਮਦਦ ਨਾਲ Malayan Civil Unrest ਦੇ ਨਾਮ ਤਹਿਤ ਫ਼ੌਜੀ ਦਖਲਅੰਦਾਜ਼ੀ ਕਰਕੇ 10000 ਤੋਂ ਉੱਪਰ ਕਾਮਰੇਡ ਮਾਰ ਦਿੱਤੇ ਅਤੇ ਮਲੇਸ਼ੀਆ ਨੂੰ ਕਾਮਰੇਡਾਂ ਤੋਂ ਮੁਕਤ ਕਰਨ ਲਈ ਇਕ ਮੁਸਲਿਮ ਬਹੁਗਿਣਤੀ ਸਟੇਟ ਦੀ ਨੀਂਹ ਰੱਖ ਦਿੱਤੀ ਜੋ ਸੱਠ ਸਾਲਾਂ ਵਿੱਚ ਹੁਣ ਬਣਦਾ ਨਜ਼ਰ ਆ ਰਿਹਾ ਹੈ।
ਬਾਬਾ ਬੁੱਧ ਸਿੰਘ ਜੀ ਬਹੁਤ ਦੂਰਅੰਦੇਸ਼ ਅਤੇ ਸਮਾਜਿਕ ਪੱਖ ਤੋਂ ਸੁਚੇਤ ਆਗੂ ਸਨ, ਉਹ ਉਸ ਘੁੱਟਨ ਭਰੇ ਮਾਹੌਲ ਵਿੱਚ ਨਹੀਂ ਰਹਿ ਸਕਦੇ ਸਨ। ਆਖ਼ਰ ਬਾਬਾ ਜੀ ਨੇ 1951 ਵਿੱਚ ਨੌਕਰੀ ਤੋਂ ਖ਼ੁਦ ਸੇਵਾ ਮੁਕਤੀ ਲੈ ਕੇ ਭਾਰਤ ਜਾਣ ਦਾ ਫੈਸਲਾ ਕਰ ਲਿਆ। ਉਹ ਭਾਰਤ ਵਾਪਸ ਆ ਗਏ ਅਤੇ ਪਿੰਡ ਬੇਦਾਦਪੁਰ ਰਹਿਣ ਲੱਗ ਪਏ। ਬਾਬਾ ਜੀ ਵਰਗੇ ਬੁੱਧੀਮਾਨ ਵਿਅਕਤੀ ਜੋ ਕਿ ਮਲੇਸ਼ੀਆ ਦੀ ਕਾਂਗਰਸ ਨਾਲ ਜੁੜੇ ਸਨ, ਇੱਥੇ ਆ ਕੇ ਉਹ ਉਸ ਸਮੇਂ ਸੱਤਾ ਤੇ ਕਾਬਜ਼ ਕਾਂਗਰਸ ਵਿੱਚ ਸਹਿਜੇ ਹੀ ਫਿੱਟ ਹੋ ਸਕਦੇ ਸਨ। ਪਰ ਬਾਬਾ ਜੀ ਨੇ ਕਾਂਗਰਸ ਪਾਰਟੀ ਵਿੱਚ ਜਾ ਕਿਸੇ ਹੋਰ ਰਾਜਨੀਤਿਕ ਦਲ ਰਾਹੀਂ ਸਿਆਸੀ ਖੇਡ ਦਾ ਮੋਹਰਾ ਬਣਨ ਤੋਂ ਇਨਕਾਰ ਕਰ ਦਿੱਤਾ। ਪਿੰਡ ਬੇਦਾਦਪੁਰ ਵਿੱਚ ਆ ਕੇ ਬਾਬਾ ਜੀ ਨੇ ਮਹਿਸੂਸ ਕੀਤਾ ਭਾਰਤ ਦੀ ਬਹੁਗਿਣਤੀ ਪਿੰਡਾਂ ਵਿੱਚ ਰਹਿੰਦੀ ਹੈ। ਪਿੰਡਾਂ ਦੇ ਲੋਕ ਉਚੇਰੀ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਸਾਰੀਆਂ ਵੱਡੀਆਂ ਵਿੱਦਿਅਕ ਸੰਸਥਾਵਾਂ ਵੱਡੇ ਸ਼ਹਿਰਾਂ ਵਿੱਚ ਸਨ ਅਤੇ ਉੱਥੇ ਰਹਿ ਕੇ ਪੜ੍ਹਣਾ ਗਰੀਬ ਪੇਂਡੂ ਲੋਕਾਂ ਦੇ ਵੱਸਦੀ ਗੱਲ ਨਹੀਂ ਸੀ। ਬਾਬਾ ਜੀ ਜਾਣਦੇ ਸਨ ਕਿ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਜਾਗ੍ਰਿਤ ਕੀਤਾ ਜਾ ਸਕਦਾ ਹੈ। ਇਸ ਵਿਚਾਰ ਤਹਿਤ ਹੀ ਬਾਬਾ ਬੁੱਧ ਸਿੰਘ ਆਪਣੇ ਇਲਾਕੇ ਵਿੱਚ ਕਾਲਜ ਖੋਲ੍ਹਣ ਦਾ ਸੁਪਨਾ ਹੀ ਨਹੀਂ ਲਿਆ ਸਗੋਂ ਇਸ ਮਹਾਨ ਸੰਸਥਾ ਨੂੰ ਖੜੀ ਕਰਨ ਲਈ ਸੰਘਰਸ਼ ਵਿੱਢ ਦਿੱਤਾ। ਬਾਬਾ ਬੁੱਧ ਸਿੰਘ ਜੀ ਕੋਲ ਖੱਟਿਆ ਕਮਾਇਆ ਸੀ ਉਹ ਉਨ੍ਹਾਂ ਨੇ ਕਾਲਜ ਨੂੰ ਦਾਨ ਦੇ ਦਿੱਤਾ। ਬਾਬਾ ਜੀ ਨੂੰ ਜਿੱਥੇ ਪਿੰਡ ਸਠਿਆਲੇ ਦੇ ਮੋਹਤਬਰ ਸੱਜਨਾਂ ਨੇ ਪੈਲੀ ਦੇ ਕੇ ਵੱਡਾ ਸਾਥ ਦਿੱਤਾ ਉੱਥੇ ਬਾਬਾ ਜੀ ਨੇ ਦੇਸ਼ ਵਿਦੇਸ਼ ਵਿੱਚੋਂ ਉਗਰਾਹੀ ਕਰਕੇ ਸੰਨ੍ਹ 1955 ਵਿੱਚ ਨੈਸ਼ਨਲ ਕਾਲਜ ਸਠਿਆਲਾ ਦਾ ਅਦਾਰਾ ਖੜਾ ਕਰ ਦਿੱਤਾ। ਬਹੁਤ ਹੀ ਥੋੜ੍ਹੇ ਅਰਸੇ ਵਿੱਚ ਜੋ ਪੁਰਾਣੀ ਇਮਾਰਤ ਆਪਾਂ ਦੇਖਦੇ ਆ ਰਹੇ ਹਾਂ, ਬਣ ਕੇ ਤਿਆਰ ਹੋ ਗਈ। ਉਸ ਵੇਲੇ ਪੰਜਾਬ ਵਿੱਚ ਚਾਰ ਪੇਂਡੂ ਨੈਸ਼ਨਲ ਕਾਲਜ ਖੁੱਲੇ ਸਨ। ਜਿਨ੍ਹਾਂ ਵਿੱਚ ਇਕ ਨੈਸ਼ਨਲ ਕਾਲਜ ਸਠਿਆਲਾ ਸੀ। ਬਾਬਾ ਬੁੱਧ ਸਿੰਘ ਜੀ ਨੂੰ ਇਸ ਕਾਲਜ ਵਿੱਚੋਂ ਪੜ ਕੇ ਨਿਕਲੇ ਵਿਦਿਆਰਥੀਆਂ ਦਾ ਸਮਾਜ ਦੇ ਨਾਇਕ ਬਣਦਿਆਂ ਵੇਖਣ ਲਈ ਬਹੁਤ ਸਮਾਂ ਨਹੀਂ ਮਿਲਿਆ, ਉਹ ਸੰਨ੍ਹ 1958 ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਤੁਰ ਗਏ। ਸ਼ਾਇਦ ਇਸ ਵਕਤ ਕਾਲਜ ਦੇ ਜੀਂਦੇ ਅਧਿਆਪਕਾਂ ਵਿੱਚ ਐਚ ਆਰ ਵਸਿਸ਼ਟ ਜੀ ਹੀ ਹਨ, ਜਿਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਹੋਣਗੇ ਜਾਂ ਕਾਲਜ ਦੇ ਪਹਿਲੇ ਬੈਚ ਦੇ ਕੁੱਝ ਵਿਦਿਆਰਥੀ ਜੋ ਸਾਰੇ ਅੱਸੀ ਤੋਂ ਉੱਪਰ ਹਨ:- ਮਾਸਟਰ ਗੁਰਨਾਮ ਸਿੰਘ ਚੀਮਾਬਾਠ, ਬਘੇਲ ਸਿੰਘ ਬੱਲ ਸਠਿਆਲਾ, ਸਾਬਕਾ IAS ਜੇ ਐੱਸ ਕੇਸਰ ਛੱਜਲਵੱਢੀ ਆਦਿ ਜੋ ਨੈਸ਼ਨਲ ਕਾਲਜ ਸਠਿਆਲਾ ਦੇ ਸਭ ਤੋਂ ਪੁਰਾਣੇ ਵਿਦਿਆਰਥੀ ਰਹੇ ਹਨ। ਬਾਬਾ ਬੁੱਧ ਸਿੰਘ ਜੀ ਦਾ ਦੇਣ ਸਾਡਾ ਇਲਾਕਾ ਕਦੀ ਨਹੀਂ ਦੇ ਸਕਦਾ, ਉਹ ਚਾਹੁੰਦੇ ਤਾਂ ਆਪਣੇ ਪਰਿਵਾਰ ਲਈ ਬਹੁਤ ਜਾਇਦਾਦ ਬਣਾ ਸਕਦੇ ਸਨ, ਜ਼ਮੀਨ ਖਰੀਦ ਸਕਦੇ ਸਨ। ਪਰ ਬਾਬਾ ਜੀ ਨੇ ਸਾਨੂੰ ਆਪਣੀ ਜਾਇਦਾਦ ਸਮਝਿਆ ਤੇ ਸਠਿਆਲੇ ਕਾਲਜ ਦੇ ਰੂਪ ਵਿੱਚ ਬਹੁਤ ਵੱਡੀ ਵਸੀਅਤ ਸਾਡੇ ਨਾਮ ਕਰਕੇ ਗਏ। ਬਾਬਾ ਬੁੱਧ ਸਿੰਘ ਬੇਦਾਦਪੁਰ ਜੀ ਦੀ ਤਸਵੀਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵੀ ਸ਼ਸ਼ੌਭਿਤ ਹੋਣੀ ਚਾਹੀਦੀ ਹੈ।
ਸਰਬਜੀਤ ਸੋਹੀ, ਆਸਟਰੇਲੀਆ
ਮੋਬਾਈਲ +61410584302

Leave a Reply

Your email address will not be published. Required fields are marked *