ਆਰਐੱਸਐੱਸ ਆਗੂ ਵੱਲੋਂ ਹਿੰਦੂ ਸਮਾਜ ਦੀ ਡੱਡੂਆਂ ਨਾਲ ਤੁਲਨਾ

ਪਟਨਾ: ਆਰਐੱਸਐੱਸ ਦੀ ਪੱਛਮੀ ਬੰਗਾਲ ਇਕਾਈ ਦੇ ਬੌਧਿਕ ਸੈੱਲ ਦੇ ਪ੍ਰਧਾਨ ਰਾਜੇਸ਼ ਸ੍ਰੀਵਾਸਤਵ ਨੇ ਹਿੰਦੂ ਸਮਾਜ ਦੀ ਤੁਲਨਾ ਡੱਡੂਆਂ ਨਾਲ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਇੱਕ ਸਕੇਲ (ਭਾਰ ਤੋਲਣ ਵਾਲੀ ਮਸ਼ੀਨ) ’ਤੇ ਮੁਲਾਂਕਣ ਕਰਨਾ ਬਹੁਤ ਔਖਾ ਹੈ। ਉਨ੍ਹਾਂ ਵੱਲੋਂ ਇਹ ਟਿੱਪਣੀ ਭਾਜਪਾ ਦੀ ਬਿਹਾਰ ਇਕਾਈ ਦੇ ਚੋਣ ਸੈੱਲ ਵੱਲੋਂ ਰਾਧਿਕਾ ਰਮਨ ਦੀ ਅਗਵਾਈ ਹੇਠ ਕਰਵਾਈ ਗਈ ਇੱਕ ਵਰਚੁਅਲ ਚਰਚਾ ਮੌਕੇ ਕੀਤੀ ਗਈ। ਇਸ ਚਰਚਾ ਦਾ ਵਿਸ਼ਾ ਹਿੰਸਾ ਤੇ ਲੋਕਤੰਤਰੀ ਖ਼ਤਰਾ ਸੀ ਜੋ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਮਗਰੋਂ ਪੈਦਾ ਹੋਇਆ।