ਹਨੀਪ੍ਰੀਤ ਨਹੀਂ ਬਣੇਗੀ ਸੌਦਾ ਸਾਧ ਦੀ ਅਟੈਂਡੈਂਟ, ਹਸਪਤਾਲ ਨੇ ਰੱਦ ਕੀਤਾ ਕਾਰਡ

ਰੋਹਤਕ: ਮੇਦਾਂਤਾ ਵਿਚ ਦਾਖਲ ਸੌਦਾ ਸਾਧ ਦੀ ਦੇਖਭਾਲ ਲਈ ਹੁਣ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਸਾਧ ਦੀ ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਨੂੰ ਅਟੈਂਡੈਂਟ ਲਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ ਇਸ ਤੋਂ ਬਾਅਦ ਹਸਪਤਾਲ ਨੇ ਉਸ ਦਾ ਕਾਰਡ ਰੱਦ ਕਰ ਦਿੱਤਾ ਹੈ। ਸ਼ੁਰੂ ਵਿਚ ਮੇਦਾਂਤਾ ਵੱਲੋਂ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਗਿਆ ਸੀ। ਹਾਲੇ ਇਹ ਤੈਅ ਨਹੀਂ ਹੈ ਕਿ ਸਾਧ ਦਾ ਇਲਾਜ ਕਿੰਨਾ ਚਿਰ ਰਹੇਗਾ। ਹਾਲਾਂਕਿ ਉਸ ਦੀ ਆਰਟੀਪੀਸੀ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਧ ਦੀ ਸੁਰੱਖਿਆ ਸਬੰਧੀ ਰੋਹਤਕ ਦੇ ਡੀਐੱਸਪੀ ਸ਼ਮਸ਼ੇਰ ਵਿੱਚ ਨੇ ਮੇਦਾਂਤਾ ਹਸਪਤਾਲ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।

Leave a Reply

Your email address will not be published. Required fields are marked *