ਦੱਖਣੀ ਅਫਰੀਕਾ: ਮੋਹਨਦਾਸ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ 7 ਸਾਲ ਦੀ ਕੈਦ

ਜੋਹਾਨੈੱਸਬਰਗ: ਦੱਖਣੀ ਅਫਰੀਕਾ ਵਿਚਲੀ ਡਰਬਨ ਦੀ ਅਦਾਲਤ ਨੇ ਮੋਹਨਦਾਸ ਗਾਂਧੀ ਦੀ ਪੜਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦੇ ਦੋਸ਼ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਸ਼ੀਸ਼ ਲਤਾ ਰਾਮਗੋਬਿਨ (56) ਨੂੰ ਸੋਮਵਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ। ਉਸ ’ਤੇ ਸਨਅਤਕਾਰ ਐੱਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਮਹਾਜਨ ਨੇ ਉਸ ਨੂੰ ਕਥਿਤ ਤੌਰ ’ਤੇ ਭਾਰਤ ਤੋਂ ਅਜਿਹੀ ਖੇਪ ਦਰਾਮਦ ਤੇ ਕਸਟਮ ਡਿਊਟੀ ਤੋਂ ਬਚਾ ਕੇ ਲਿਆਉਣ ਲਈ 62 ਲੱਖ ਰੈਂਡ ਦਿੱਤੇ ਸਨ ਜਿਹੜੀ ਚੀਜ਼ ਦੀ ਹੋਂਦ ਹੀ ਨਹੀਂ ਸੀ। ਇਸ ਵਿਚੋਂ ਲਾਭ ਦਾ ਇਕ ਹਿੱਸਾ ਮਹਾਜਨ ਨੂੰ ਮਿਲਣਾ ਸੀ ਜਿਹੜਾ ਨਹੀਂ ਦਿੱਤਾ ਗਿਆ।