ਜੁਲਾਈ-ਅਗਸਤ ’ਚ ਅਮਰੀਕਾ ਦੇਵੇਗਾ ਵੀਜ਼ੇ, ਕੋਵਿਡ ਵੈਕਸੀਨੇਸ਼ਨ ਦੇ ਸਬੂਤ ਦੀ ਵੀ ਲੋੜ ਨਹੀਂ

ਨਵੀਂ ਦਿੱਲੀ: ਭਾਰਤ ਵਿੱਚ ਅਮਰੀਕੀ ਸਫ਼ਾਰਤਖਾਨਾ ਜੁਲਾਈ ਅਤੇ ਅਗਸਤ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਵੀਜ਼ੇ ਦੇਣ ਲਈ ‘ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਅਮਰੀਕੀ ਸਫ਼ਾਰਤਖਾਨੇ ਵਿੱਚ ਕੌਂਸਲਰ ਮਾਮਲਿਆਂ ਬਾਰੇ ਮੰਤਰੀ ਡੌਨ ਹੇਫਲਿਨ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ ਕੋਵਿਡ-19 ਟੀਕਾਕਰਨ ਦੇ ਕਿਸੇ ਸਬੂਤ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਜਾਣ ਤੋਂ 72 ਘੰਟੇ ਦੇ ਅੰਦਰ-ਅੰਦਰ ਲਏ ਗਏ ਆਪਣੇ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਪਵੇਗੀ।