ਝਿਜਕ ਛੱਡੋ, ਟੀਕੇ ਲਗਵਾਓ ਤੇ ਦੇਸ਼ ਦੇ ਵਿਗਿਆਨੀਆਂ ’ਤੇ ਭਰੋਸਾ ਰੱਖੋ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਅੰਦਰ ਕੋਵਿਡ-19 ਰੋਕੂ ਟੀਕਾ ਲਗਵਾਉਣ ਵਿੱਚ ਝਿਜਕ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ 100 ਸਾਲ ਦੇ ਕਰੀਬ ਉਮਰ ਵਾਲੀ ਮਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ। ਇਸ ਲਈ ਅਫਵਾਹਾਂ’ਤੇ ਧਿਆਨ ਨਾਲ ਦਿਓ ਤੇ ਦੇਸ਼ ਦੇ ਵਿਗਿਆਨੀਆਂ ਉਪਰ ਭਰੋਸਾ ਰੱਖੋ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਅਥਲੀਟ ਮਿਲਖਾ ਸਿੰਘ ਨੂੰ ਵੀ ਯਾਦ ਕੀਤਾ।