ਜੰਮੂ ’ਚ ਭਾਰਤੀ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਨਾਲ ਧਮਾਕੇ

ਜੰਮੂ: ਭਾਰਤੀ ਹਵਾਈ ਫੌਜ ਦੇ ਜੰਮੂ ਸਥਿਤ ਅੱਡੇ ’ਤੇ ਬੀਤੀ ਦੇਰ ਰਾਤ ਪੰਜ ਮਿੰਟਾਂ ਵਿਚ ਦੋ ਧਮਾਕੇ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਤੜਕੇ ਕਰੀਬ 2.15 ਵਜੇ ਹੋੲੇ। ਧਮਾਕੇ ਕਰਨ ਲਈ ਕਥਿਤ ਤੌਰ ’ਤੇ ਡਰੋਨ ਵਰਤੇ ਗਏ। ਪਹਿਲੇ ਧਮਾਕੇ ਕਾਰਨ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਮਾਰਤ ਦੀ ਛੱਤ ਢਹਿ ਗਈ। ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ। ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਜਾਣਕਾਰੀ ਨਹੀਂ ਹੈ। ਘਟਨਾ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਵਾਈ ਫ਼ੌਜ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿ ਕਿਧਰੇ ਇਹ ਦੋ ਧਮਾਕੇ ਅਤਿਵਾਦੀ ਹਮਲੇ ਤਾਂ ਨਹੀਂ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਐੱਚਐੱਸ ਅਰੋੜਾ ਨਾਲ ਧਮਾਕਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਹਵਾਈ ਅੱਡੇ ’ਤੇ ਧਮਾਕੇ ਕਰਨ ਲਈ ਡਰੋਨ ਦੀ ਸੰਭਾਵਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਇਸ ਹਵਾਈ ਅੱਡੇ ਵਿੱਚ ਹਵਾਈ ਫੌਜ ਦਾ ਸਾਜ਼ੋ ਸਾਮਾਨ ਵੀ ਹੈ।