ਹੋਰਨਾਂ ਕਿਸਮਾਂ ਨਾਲੋਂ ‘ਡੈਲਟਾ ਪਲੱਸ’ ਦੀ ਫੇਫੜਿਆਂ ਦੇ ਟਿਸ਼ੂਜ਼ ਨਾਲ ਵੱਧ ਨੇੜਤਾ

ਨਵੀਂ ਦਿੱਲੀ: ਟੀਕਾਕਰਨ ਬਾਰੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (ਐੱਨਟੀੲੇਜੀਆਈ) ਦੇ ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ.ਐੱਨ.ਕੇ.ਅਰੋੜਾ ਨੇ ਅੱਜ ਕਿਹਾ ਕਿ ਕੋਵਿਡ-19 ਦਾ ਡੈਲਟਾ ਪਲੱਸ ਵੇਰੀਐਂਟ ਦਾ ਫੇਫੜਿਆਂ ਦੇ ਟਿਸ਼ੂਜ਼ ਨਾਲ ਨੇੜਲਾ ਸਬੰਧ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਰੋਗ ਨੂੰ ਹੋਰ ਗੰਭੀਰ ਕਰਨ ਜਾਂ ਫਿਰ ਅੱਗੇ ਇਕ ਤੋਂ ਦੂਜੇ ਵਿੱਚ ਫੈਲਣ ਦੇ ਵਧੇਰੇ ਸਮਰੱਥ ਹੈ। 11 ਜੂਨ ਨੂੰ ਕਰੋਨਾਵਾਇਰਸ ਦੇ ਇਕ ਨਵੇਂ ਰੂਪ ‘ਡੈਲਟਾ ਪਲੱਸ’ ਦੀ ਪਛਾਣ ਹੋਈ ਸੀ, ਜਿਸ ਨੂੰ ‘ਫਿਕਰਮੰਦੀ ਵਾਲੇ ਵੇਰੀਐਂਟ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਹੁਣ ਤੱਕ 12 ਰਾਜਾਂ ਵਿੱਚ ਡੈਲਟਾ ਪਲੱਸ ਦੇ 51 ਕੇਸਾਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਇਸ ਕਿਸਮ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਤੋਂ ਰਿਪੋਰਟ ਹੋਏ ਹਨ।

Leave a Reply

Your email address will not be published. Required fields are marked *