‘ਸਿਟ’ ਅੱਗੇ ਪੇਸ਼ ਹੋਣ ਮਗਰੋਂ ਵਾਪਸ ਪਰਤਿਆ ਢੱਡਰੀਆਂ ਵਾਲਾ

ਪਟਿਆਲਾ: ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਨਵੇਂ ਸਿਰੇ ਤੋਂ ਜਾਂਚ ਲਈ ਬਣਾਈ ‘ਸਿਟ’ ਵੱਲੋਂ ਅੱਜ ਇਥੇ ਡੇਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਸਥਾਨਕ ਸਰਕਟ ਹਾਊਸ ਵਿੱਚ ਪੁੱਛ-ਪੜਤਾਲ ਕੀਤੀ ਗਈ। ਜਾਂਚ ਟੀਮ ਵੱਲੋਂ ਢੱਡਰੀਆਂ ਵਾਲੇ ਦੇ ਬਿਆਨ ਦਰਜ ਕੀਤੇ ਗਏ। ਇਸ ਟੀਮ ਦੀ ਅਗਵਾਈ ਏਡੀਜੀਪੀ ਐਲ. ਕੇ. ਯਾਦਵ ਕਰ ਰਹੇ ਸਨ। ਟੀਮ ਨੇ ਸਵੇਰੇ ਸਾਢੇ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਪੁੱਛ ਪੜਤਾਲ ਕੀਤੀ। ਇਸ ਮਗਰੋਂ ਉਹ ਸੰਗਰੂਰ ਰੋਡ ਉਪਰ ਪੈਂਦੇ ਆਪਣੇ ਡੇਰੇ ’ਤੇ ਚਲਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਜਗਸੀਰ ਸਿੰਘ ਸੀਰਾ ਸਮੇਤ ਜਥੇ ਦੇ ਕਈ ਹੋਰ ਮੈਂਬਰ ਤੇ ਆਗੂ ਮੌਜੂਦ ਸਨ। ਡੇਰਾ ਮੁਖੀ ਵੱਲੋਂ ਜਲਦੀ ਹੀ ਮੀਡੀਆ ਨਾਲ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ।