ਲੈਜਾ ਰਾਵੀਏ ਸੁਨੇਹੇ-ਗੁਰਜੀਤ ਕੌਰ

ਮੇਰੇ ਲੈਜਾ ਰਾਵੀਏ ਸੁਨੇਹੇ
ਓਸ ਪਾਰ ਨੂੰ ਤੂੰ ਏਹੇ
ਕਿ ਜਿਵੇਂ ਯਾਦ ਕਰਦੀਆ ਸਾਨੂੰ ਉੱਥੇ ਦੀਆ ਰਾਵਾਂ
ਏਧਰ ਦੀਆ ਪਗਡੰਡੀਆ ਦੇ ਵੀ ਨੇ ਹਾਲ ਇਹੋ ਜੇਹੇ
ਮੇਰੇ ਲੈਜਾ ਰਵੀਏ ਸੁਨੇਹੇ ਓਸ ਪਾਰ ਨੂੰ ਤੂੰ ਏਹੇ……….
ਖੌਰੇ ਆ ਜਾਵੇ ਸਨੇਹੇ ਕਹਿੰਦੀਆ ਨੇ ਕੀ ਹਾਏ ਰਾਵਾਂ
ਓਧਰੋਂ ਉੱਡਦੀਆਂ ਡਾਰਾਂ ਜਿਹੜੀਆ ਚਿੜੀਆਂ ਤੇ ਕਾਵਾਂ
ਵੇ ਮੈਂ ਜਰਾ ਗੌਰ ਨਾਲ ਸੁਣਾਂ ਕੀ ਕਹਿਣ ਪੱਛਮੀ ਹਵਾਵਾਂ
ਅਣਘਲੀਆ ਚਿੱਠੀਆਂ ਦੇ ਦਰਦੀ ਬੋਲ
ਅਸੀ ਸੁਣ ਹਾਂ ਰਹੇ
ਮੇਰੇ ਲੈਜਾ ਰਵੀਏ ਸਨੇਹੇ ਓਸ ਪਾਰ ਨੂੰ ਤੂੰ ਏਹੇ…..
ਸੋਚਾਂ ਵਿੱਚ ਆਉਣ ਦਾ ਕੋਈ ਮੁੱਲ ਨਾ
ਤੁਸੀ ਅਾਇਓ ਏਸ ਪੂਰ
ਲੈਕੇ ਬੁੱਲਾਂ ਉੱਤੇ ਹਾਸੇ ਨਾਲੇ ਮੁਖੜੇ ਤੇ ਨੂਰ
ਸਾਡੇ ਵੱਲੋਂ ਜੀ ਆਇਆ ਨੂੰ ਤੁਸੀ ਅਾਇਉ ਜੀ ਜ਼ਰੂਰ
ਖੌਰੇ ਏਧਰ ਕਿੰਨੇ ਕੁ ਨੇ ਦਿਲ ਜੀ ਜਿੱਦਾਂ ਉਧਰ ਆਣ ਦੀਆ ਕਹੇ
ਮੇਰੇ ਲੈਜਾ ਰਾਵੀਏ ਓਸ ਪਾਰ ਨੂੰ ਤੂੰ ਏਹੇ………..
ਦਰਿਆ ਪਿਆਰ ਵਾਲੇ ਜਰੂਰ ਉਧਰ ਵੀ ਵਗਦੇ ਹੋਣੇ ਆ
ਸੂਰਜ ਮੇਰੇ ਦੇਸ਼ ਵਾਲੇ ਉਧਰ ਵੀ ਮਘਦੇ ਹੋਣੇ ਆ
ਕੇ ਤਾਰੇ ਜਿਹੜੇ ਏਧਰੋਂ ਮੈਂ ਵੇਖਾਂ ਓਧਰ ਵੀ ਤੇ ਜਗਦੇ ਹੋਣੇ ਆ
ਸੁਪਨੇ ਮੇਰੇ ਵਾਲੇ ਕਿਸੇ ਹੋਰ ਦੀਆਂ ਵੀ ਨੀਂਦਾ ਠੱਗਦੇ ਹੋਣੇ ਆ
ਕਿ ਮਿੱਟ ਜਾਣ ਹੱਦਾਂ ਸਰਹੱਦਾਂ
ਸਾਡੀਆਂ ਜਾਂਦੀਆ ਦੁਆਵਾਂ ਤਾਰਾਂ ਨਾਲ ਨਾ ਖਹੇ
ਮੇਰੇ ਲੈਜਾ ਰਾਵੀਏ ਸਨੇਹੇ ਓਸ ਪਾਰ ਨੂੰ ਤੂੰ ਏਹੇ……..

Leave a Reply

Your email address will not be published. Required fields are marked *