ਸਵਾਰਥੀ ਰਿਸ਼ਤੇ-ਦਲਜੀਤ ਸਿੰਘ ਇੰਡਿਆਨਾ

ਕੁਝ ਕੁ ਦਿਨਾ ਤੋਂ ਸ਼ੋਸ਼ਲ ਮੀਡਿਆ ਉਪਰ ਕਨੇਡਾ ਵਿਚ ਪੜਨ ਆਈਆਂ ਕੁੜੀਆਂ ਦੇ ਵਾਰੇ ਵਿਚ ਚੱਲ ਰਿਹਾ ਹੈ ਕਿ ਕੁੜੀਆਂ ਵਿਆਹ ਕਰਵਾ ਕੇ ਮੁੰਡੇ ਵਾਲਿਆ ਦੇ ਪੈਸੇ ਲਗਵਾ ਕੇ ਕਨੇਡਾ ਆਕੇ ਮੁੱਕਰ ਜਾਂਦੀਆਂ ਹਨ |ਇਹ ਮਾਮਲਾ ਉਦੋ ਜਿਆਦਾ ਗਰਮਾਇਆ ਜਦੋਂ ਲਵਪ੍ਰੀਤ ਸਿੰਘ ਨਾਮ ਦੇ ਮੁੰਡੇ ਨੇ ਖੁਦਕਸ਼ੀ ਕਰ ਲਈ ਜਦੋਂ ਦਾ ਲਵਪ੍ਰੀਤ ਵਾਲਾ ਮਾਮਲਾ ਸਾਹਮਣੇ ਆਇਆ ਉਦੋਂ ਦੇ ਬਹੁਤ ਸਾਰੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਹਨ ਪਰ ਸ਼ੋਸ਼ਲ ਮੀਡਿਆ ਅਤੇ ਵੇਬ ਚੈਨਲਾਂ ਵਾਲਿਆ ਨੇ ਵਿਦੇਸ਼ਾਂ ਵਿਚ ਪੜਨ ਆਈਆਂ ਸਾਰੀਆਂ ਕੁੜੀਆਂ ਨੂ ਹੀ ਖਲਨਾਇਕ ਬਣਾ ਦਿੱਤਾ ਹੈ | ਜਿਆਦਾ ਤਰ ਲੋਕ ਥਾਲੀ ਦੇ ਬੈਂਗਣ ਵਰਗੇ ਹਨ ਜਿਧਰ ਨੂ ਜਿਆਦਾ ਲੋਕ ਹੋ ਜਾਣ ਓਸ ਪਾਸੇ ਨੂ ਹੀ ਹੋ ਜਾਂਦੇ ਹਨ ਓਹਨਾ ਦਾ ਅਪਨਾ ਕੋਈ ਵਿਚਾਰ ਨਹੀ ਹੁੰਦਾ ਇਸ ਮਸਲੇ ਵਿਚ ਮੇਰਾ ਵਿਚਾਰ ਕੁਝ ਹੈ ਹੋ ਸਕਦਾ ਬਹੁਤੇ ਲੋਕ ਇਸ ਨਾਲ ਸਹਿਮਤ ਨਾ ਹੋਣ
ਅਜਿਹੇ ਕੇਸ ਅੱਜ ਹੀ ਸਾਹਮਣੇ ਕਿਓ ਆ ਰਹੇ ਹਨ ਕਿਓ ਕਿ ਇਥੇ ਕਟਹਿਰੇ ਵਿਚ ਕੁੜੀਆਂ ਹਨ ਸਾਰੀ ਜਨਤਾ ਇਹਨਾ ਮਗਰ ਹਥ ਧੋ ਕੇ ਪੈ ਗਈ ਪਰ ਅਜ ਤਕ ਪੰਜਾਬ ਦੀਆਂ ਕੁੜੀਆਂ ਦਾ ਸ਼ੋਸ਼ਣ ਵਿਦੇਸ਼ੀ ਲਾੜਿਆ ਨੇ ਰੱਜ ਕੇ ਕੀਤਾ ਹੈ ਕਿਓ ਕਿ ਅੱਜ ਤੋਂ ਦਸ ਕੁ ਸਾਲ ਪਹਿਲਾਂ ਸੋਸ਼ਲ ਮੀਡਿਆ ਜਿਆਦਾ ਐਕਟਿਵ ਨਹੀ ਸੀ ਤੇ ਇਹਨਾ ਕੁੜੀਆਂ ਦੀ ਕਿਤੇ ਸੁਣਵਾਈ ਨੀ ਹੋਈ ਜੇਕਰ ਕਿਸੇ ਸੰਸਥਾ ਨੇ ਇਹ ਦਾਵਾ ਕੀਤਾ ਕਿ ਅਸੀਂ ਇਹਨਾ ਪੀੜਤ ਕੁੜੀਆਂ ਦੀ ਮਦਦ ਕਰਾਂਗੇ ਓਥੇ ਵੀ ਇਹਨਾ ਕੁੜੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਗਿਆ ਪੜਾਈ ਵਾਲੇ ਵੀਜਿਆਂ ਤੋ ਪਹਿਲਾਂ ਵਿਦੇਸ਼ਾਂ ਵਿਚ ਪੱਕੇ ਲੋਕ ਖਾਸ ਕਰਕੇ ਅਮਰੀਕਾ ਕਨੇਡਾ ਦੇ ਪਰਿਵਾਰ ਆਪਣੇ ਮੁੰਡਿਆਂ ਨੂ ਵਿਆਹ ਵਾਸਤੇ ਪੰਜਾਬ ਲੈਕੇ ਜਾਂਦੇ ਸਨ ਅਤੇ ਓਥੇ ਕੁੜੀਆਂ ਦੀ ਮੰਡੀ ਵਾਂਗੂ ਲਾਈਨ ਲਗਵਾ ਲੈਂਦੇ ਸਨ ਇਹ ਨਹੀ ਪਸੰਦ ਓਹ ਨਹੀ ਪਸੰਦ ਕੁੜੀ ਨਰਸ ਹੋਵੇ ਪੜੀ ਲਿਖੀ ਹੋਵੇ ਮੁੰਡਾ ਭਾਵੇਂ ਘੱਟ ਹੀ ਪੜ੍ਹਿਆ ਹੋਵੇ ਫੇਰ ਵੀ ਮੁੰਡੇ ਵਾਲੇ ਆਖਦੇ ਸਨ ਅਸੀਂ ਇਨੇ ਲੱਖ ਲੈਣੇ ਨੇ ਕੁੜੀ ਦੇ ਮਾਪਿਆ ਨੂੰ ਹੁੰਦਾ ਸੀ ਚਲੋ ਸਾਡੀ ਕੁੜੀ ਦੀ ਜਿੰਦਗੀ ਬਣ ਜਾਉ ਤੇ ਪਰਿਵਾਰ ਦੀ ਵੀ ਤੇ ਕੁੜੀ ਵਾਲਿਆ ਨੇ ਜਮੀਨ ਵੇਚ ਕੇ ਕਰਜਾ ਚੱਕ ਮੁੰਡੇ ਵਾਲਿਆ ਦਾ ਘਰ ਭਰ ਦੇਣਾ ਇਥੇ ਵੀ ਸਵਾਰਥ ਸੀ ਤੇ ਓਹ ਰਿਸ਼ਤੇ ਵੀ ਜਿਆਦਾ ਕਾਮਯਾਬ ਨਹੀ ਹੋਏ ਅਮਰੀਕਾ ਵਿਚ ਬਹੁਤੇ ਲੋਕ ਕੱਚੇ ਹੀ ਨੈਪਾਲ ਰਾਹੀ ਪੰਜਾਬ ਜਾਕੇ ਇਹ ਆਖ ਕੇ ਵਿਆਹ ਕਰਵਾ ਲੈਂਦੇ ਸਨ ਕਿ ਮੁੰਡਾ ਬਾਹਰੋ ਆਇਆ ਰੱਜ ਕੇ ਦਾਜ ਲੈਣਾ ਅਤੇ ਕੁੜੀ ਨਾਲ ਸੁਹਾਗਰਾਤ ਅਤੇ ਹਨੀਮੂਨ ਮਨਾ ਕੇ ਜਹਾਜ ਚੜ ਆਉਣਾ ਅਜਿਹੀਆਂ ਪੀੜਤ ਕੁੜੀਆਂ ਹਜਾਰਾਂ ਹੀ ਪੰਜਾਬ ਵਿਚ ਬੈਠੀਆਂ ਨੇ ਜਿਹੜੀਆਂ ਅਜੇ ਵੀ ਆਪਣੇ ਘਰ ਵਾਲੇ ਦੀ ਉਡੀਕ ਵਿਚ ਹਨ ਨਾ ਓਹ ਸੌਹਰਿਆਂ ਦੀਆਂ ਰਹੀਆਂ ਨਾ ਓਹ ਪੇਕਿਆਂ ਦੀਆਂ
ਕਨੇਡਾ ਦੇ ਪਰਿਵਾਰ ਇੰਡੀਆ ਜਾਕੇ ਆਪਣੇ ਬਚਿਆਂ ਦੀ ਬੋਲੀ ਜਿਆਦਾ ਲਾਉਂਦੇ ਸਨ ਕਿਓ ਕਿ ਇੰਡੀਆ ਦੇ ਲੋਕ ਵੀ ਅਮਰੀਕਾ ਵਾਲੇ ਨੂ ਰਿਸ਼ਤਾ ਨਹੀ ਕਰਦੇ ਸੀ ਕਨੇਡਾ ਵਾਲੇ ਨੂ ਹੀ ਕਰਦੇ ਸੀ ਕਿਓ ਕਿ ਕਨੇਡਾ ਸਾਰਾ ਪਰਿਵਾਰ ਮਗਰ ਆਉਂਦਾ ਸੀ ਫੇਰ ਜਦੋਂ ਕੁੜੀਆਂ ਜਾ ਮੁੰਡੇ ਏਅਰਪੋਰਟ ਤੋਂ ਹੀ ਭੱਜਣ ਲੱਗੇ ਤਾ ਫੇਰ ਵਿਦੇਸ਼ੀ ਬੱਚਿਆਂ ਨੇ ਤੋਬਾ ਕੀਤੀ ਕਿ ਅਸੀਂ ਨਹੀ ਵਿਆਹ ਕਰਵਾਉਣਾ ਇੰਡੀਆ ਜਾਕੇ ਜਿਥੇ ਕੁੜੀਆਂ ਭੱਜੀਆਂ ਓਥੇ ਮੁੰਡੇ ਵੀ ਬਹੁਤ ਭੱਜੇ ਮੇਰੇ ਕੋਲ ਅਜਿਹੇ ਕਈ ਕੇਸਾਂ ਦੀਆਂ ਉਧਾਰਨਾ ਨੇ ਜਿਹੜੇ ਮੁੰਡੇ ਪੱਕੇ ਹੋਣ ਸਾਰ ਭੱਜ ਗਏ ਮੁੜਕੇ ਲੱਭੇ ਨਹੀ
ਫੇਰ ਇਹ ਸਟੂਡੇੰਟ ਵੀਜੇ ਵਾਲਾ ਕੰਮ ਚੱਲ ਪਿਆ ਪਹਿਲਾਂ ਇਹ ਆਸਟਰੇਲੀਆ ਦਾ ਖੁਲਾ ਸੀ ਓਥੇ ਬਹੁਤ ਘੱਟ ਅਜਿਹੇ ਕੇਸ ਸਾਹਮਣੇ ਆਏ ਕਿਓ ਕਿ ਓਥੇ ਗ੍ਰੈਜੁਏਸ਼ਨ ਕਰਕੇ ਹੀ ਮੁੰਡੇ ਕੁੜੀਆਂ ਜਾਂਦੇ ਸਨ ਜਿਹੜੇ ਥੋੜੀ ਵੱਡੀ ਉਮਰ ਦੇ ਹੋਣ ਕਰਕੇ ਥੋੜੇ ਸੁਘੜ ਸਿਆਣੇ ਸਨ ਇਕਾਂ ਦੂਕਾ ਕੇਸਾਂ ਨੂ ਛੱਡ ਬਹਤ ਘੱਟ ਕੇਸ ਆਏ ਜਿਥੇ ਕੋਈ ਸਮਸਿਆ ਹੋਵੇ
ਫੇਰ ਇਹ ਕਨੇਡਾ ਨੇ ਸਟੂਡੇੰਟ ਵੀਜੇ ਖੋਲ ਦਿੱਤੇ ਪਹਿਲਾਂ ਇਥੇ ਵੀ ਜਿਆਦਾ ਗ੍ਰੈਜੁਏਸ਼ਨ ਵਾਲੇ ਹੀ ਆਉਂਦੇ ਸਨ ਜਿਹੜੇ ਥੋੜਾ ਜਿਆਦਾ ਪੜੇ ਲਿਖੇ ਅਤੇ ਜਿਆਦਾ ਉਮਰ ਦੇ ਹੋਣ ਕਰਕੇ ਸਿਆਣੇ ਸਨ ਜਦੋ ਦਾ ਇਹ ਪੱਲਸ ਟੂ ਕਰਕੇ ਕਨੇਡਾ ਆਉਣ ਦਾ ਹੜ ਹੀ ਆ ਗਿਆ ਹਰ ਇਕ ਬੱਚੇ ਦੀ ਤਮੰਨਾ ਹੁੰਦੀ ਹੈ ਕਿ ਓਹ ਅਪਨਾ ਸੁਨਹਿਰੀ ਭਵਿਖ ਚੁਣੇ ਅਜਿਹੇ ਵਿਚ ਬਹੁਤ ਸਾਰੇ ਮੁੰਡੇ ਕੁੜੀਆਂ ਆਈ ਲਾਈਟਸ ਕਰਕੇ ਕਨੇਡਾ ਆਉਣ ਲੱਗੇ ਮੁੰਡੇ ਵੀ ਆਉਂਦੇ ਹਨ ਓਹ ਆਈ ਲਾਇਟ੍ਸ ਕਰਕੇ ਘਰ ਦਿਆਂ ਦੇ ਪੈਸੇ ਲਗਵਾ ਕੇ ਆਪਣੇ ਬਲਬੂਤੇ ਤੇ ਆ ਜਾਂਦੇ ਹਨ ਅਤੇ ਬਹੁਤੇ ਮੁੰਡੇ ਸਰਦੇ ਪੁਜਦੇ ਘਰਾਂ ਦੇ ਹਨ | ਜੇਕਰ ਮੁੰਡੇ ਕਨੇਡਾ ਆਉਣਾ ਚਾਹੁੰਦੇ ਹਨ ਤੇ ਕੁੜੀਆਂ ਦਾ ਵੀ ਦਿਲ ਕਰਦਾ ਪਹਿਲੀ ਗਲ ਤਾ ਜਿਆਦਾ ਤਰ ਘਰ ਵਾਲੇ ਕੁੜੀਆਂ ਨੂ ਥੋੜਾ ਪੜਾ ਕੇ ਵਿਆਹ ਕੇ ਤੋਰਨ ਵਿਚ ਵਿਸ਼ਵਾਸ ਰਖਦੇ ਹਨ ਕਿਓਂ ਕਿ ਬਹੁਤੇ ਮਾਪੇ ਕੁੜੀਆਂ ਨੂ ਆਪਣੇ ਤੇ ਬੋਝ ਸਮਝਦੇ ਹਨ ਓਹ ਬੱਸ ਵਿਆਹ ਕੇ ਗਲੋਂ ਲਾਹੁਣ ਨੂ ਕਾਹਲੇ ਹੁੰਦੇ ਨੇ ਖਾਸ ਕਰਕੇ ਮਧ ਵਰਗੀ ਅਤੇ ਗਰੀਬ ਪਰਿਵਾਰ ਇਹ ਇਨੇ ਜੋਗੇ ਨਹੀ ਹੁੰਦੇ ਵੀ ਓਹ ਆਪਣੀ ਕੁੜੀ ਨੂ ਆਈ ਲਾਇਟ੍ਸ ਕਰਵਾ ਕੇ ਵਿਦੇਸ਼ ਭੇਜ ਸਕਣ ਇਸ ਦੋਰਾਨ ਕੁੜੀ ਜਿਦ ਕਰਦੀ ਹੈ ਕਿ ਮੈ ਪੜਨਾ ਵਿਦੇਸ਼ ਜਾਣਾ ਕਿਓਂ ਕਿ ਕੁੜੀ ਨੂ ਪਤਾ ਹੁੰਦਾ ਇਥੇ ਤਾ ਵਿਆਹ ਕਰਵਾ ਕੇ ਜ਼ਿਦਗੀ ਇਥੇ ਹੀ ਰੁਕ ਜਾਣੀ ਹੈ ਇਸ ਕਰਕੇ ਹੁਸ਼ਿਆਰ ਕੁੜੀਆਂ ਔਖੀਆਂ ਸੌਖੀਆਂ ਆਈ ਲਾਇਟ੍ਸ ਕਰ ਲੈਂਦੀਆਂ ਹਨ ਫੇਰ ਹੁੰਦਾ ਵੀ ਕੋਈ ਬਾਹਰ ਜਾਣ ਦਾ ਖਰਚਾ ਕਰਨ ਵਾਲਾ ਹੋਵੇ ਫੇਰ ਅਜਿਹੇ ਮੁੰਡੇ ਮਿਲ ਜਾਂਦੇ ਹਨ ਜਿਹੜੇ ਆਪ ਤਾ ਆਪਣੇ ਬਲਬੂਤੇ ਤੇ ਕੁਝ ਕਰਨ ਜੋਗੇ ਨਹੀ ਹੁੰਦੇ ਪਰ ਪੈਸੇ ਦੇ ਜੋਰ ਤੇ ਕੁੜੀ ਨੂ ਖਰੀਦ ਕੇ ਓਸ ਤੇ ਸਵਾਰ ਹੋਕੇ ਕਨੇਡਾ ਜਾਣ ਦੇ ਸੁਪਨੇ ਦੇਖਦੇ ਹਨ | ਕੁੜੀ ਵੀ ਆਪਣੇ ਭਵਿਖ ਅੱਗੇ ਹਰ ਓਹ ਮੁੰਡਾ ਸਵੀਕਾਰ ਲੈਂਦੀ ਹੈ ਦਿਲੋਂ ਭਾਵੇ ਓਹ ਮੁੰਡਾ ਓਸ ਨੂ ਪਸੰਦ ਹੀ ਨਾ ਹੋਵੇ ਅਜਿਹੇ ਰਿਸ਼ਤਿਆਂ ਵਿਚ ਕੋਈ ਬਹ੍ਹ੍ਤੀ ਅਟੈਚ੍ਮਿੰਟ ਨਹੀ ਹੁੰਦੀ ਕਿਓ ਇਸ ਪਿਛੇ ਦੋਨਾ ਧਿਰਾਂ ਦਾ ਸਵਾਰਥ ਹੁੰਦਾ ਹੈ ਅਜਿਹੇ ਮੁੰਡੇ ਵੀ ਬਹੁਤ ਦੇਖੇ ਨੇ ਜਿਹੜੇ ਕਨੇਡਾ ਪਹੁਚ ਕੇ ਜਿਹੜੀ ਓਹਨੁ ਇੰਡੀਆ ਤੋ ਲੈਕੇ ਆਈ ਹੈ ਓਹਨੁ ਹੀ ਲੱਤ ਮਾਰਕੇ ਭੱਜ ਜਾਂਦੇ ਨੇ ਓਹਨਾ ਦੀ ਗੱਲ ਕੋਈ ਨਹੀ ਕਰਦਾ
ਹੁਣ ਰੌਲਾ ਪੈਂਦਾ ਵੀ ਫਲਾਣੀ ਕੁੜੀ ਠੱਗੀ ਮਾਰ ਗਈ ਫਲਾਣੀ ਨੇ ਬੁਲਾਇਆ ਨਹੀ ਇਸਦੇ ਵੀ ਕਈ ਕਾਰਨ ਨੇ ਜਿਹੜਾ ਮੁੰਡਾ ਆਈ ਲਾਇਟ੍ਸ ਕਰਕੇ ਪਹੁਚਦਾ ਓਹਨੁ ਘਰਦੇ ਕਹਿੰਦੇ ਨੇ ਪੁੱਤ ਪੜਾਈ ਕਰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਦੱਸੀ ਪਰ ਜੇਕਰ ਕੁੜੀ ਵਿਆਹ ਕਰਵਾ ਕੇ ਕਨੇਡਾ ਆ ਜਾਵੇ ਓਸ ਵੱਲ ਦੋ ਘਰ ਦੇਖਦੇ ਨੇ ਪੇਕੇ ਵੀ ਅਤੇ ਸਹੁਰੇ ਵੀ ਇੰਡੀਆ ਬੈਠੇ ਓਹਨਾ ਨੂ ਇਹ ਲਗਦਾ ਹੁੰਦਾ ਵੀ ਕਨੇਡਾ ਜਾਕੇ ਦਰਖਤ ਲੱਗੇ ਨੇ ਡਾਲਰਾਂ ਦੇ ਬੱਸ ਜਾਣ ਸਾਰ ਤੋੜਨ ਲੱਗ ਜਾਣੇ ਨੇ ਪਹੁਚਣ ਸਾਰ ਇੰਡੀਆ ਬੈਠੇ ਕੁੜੀ ਦੇ ਘਰ ਵਾਲੇ ਦੀ ਪਹਿਲੀ ਮੰਗ ਹੁੰਦੀ ਹੈ ਆਈ ਫੋਨ ਦੀ ਓਹਨੁ ਇੰਡੀਆ ਬੈਠੇ ਨੂ ਇਹ ਨਹੀ ਪਤਾ ਕਿ ਇਥੇ ਫੋਨ ਕਿਸ਼ਤਾਂ ਦੇ ਮਿਲਦੇ ਨੇ ਜੋ ਬਿਲ ਭਰਨਾ ਹੁੰਦਾ ਮਹੀਨੇ ਬਾਹਦ ਕੁੜੀ ਜਦੋ ਕਨੇਡਾ ਆਉਂਦੀ ਹੈ ਤਾ ਓਸ ਮੁਹਰੇ ਅਨੇਕਾ ਸਮਸਿਆ ਹੁੰਦੀਆਂ ਨੇ ਭਾਵੇ ਓਹਨੇ ਆਈ ਲਾਇਟ੍ਸ ਕੀਤੀ ਹੁੰਦੀ ਹੈ ਸਭ ਤੋ ਪਹਿਲੀ ਸਮਸਿਆ ਬੋਲੀ ਦੀ ਫੇਰ ਰਹਿਣ ਦੀ ਖਾਣ ਪੀਣ ਦੀ ਕਨੇਡਾ ਵਚ ਰਹਿਣਾ ਅਤੇ ਖਾਣਾ ਸਭ ਤੋ ਮਹਿੰਗਾ ਹੈ ਕੁੜੀਆਂ ਦਿਨ ਵੇਲੇ ਪੜਾਈ ਅਤੇ ਰਾਤ ਨੂ ਰੇਸਟੋਰੇੰਟਾ ਵਿਚ ਜੋਬਾਂ ਕਰਦੀਆਂ ਨੇ ਥੱਕ ਟੁਟ ਕੇ ਘਰ ਆਉਂਦੀਆਂ ਨੇ ਉਦੋ ਨੂ ਇੰਡੀਆ ਵਾਲਾ ਓਹਦੇ ਘਰ ਵਾਲਾ ਜਿਹੜਾ ਯਾਰਾਂ ਦੋਸਤਾਂ ਵਿਚ ਬੈਠਾ ਫੜਾਂ ਮਾਰੀ ਜਾਦਾ ਹੁੰਦਾ ਲੈ ਹੁਣ ਤੁਹਾਡੀ ਭਰਜਾਈ ਨਾਲ ਗੱਲ ਕਰਵਾਉਂਦਾ ਹਾਂ ਓਹ ਅੱਗੋ ਵਿਚਾਰੀ ਥੱਕ ਟੁਟ ਕੇ ਆਈ ਹੁੰਦੀ ਹੈ ਓਹ ਫੋਨ ਦੀ ਰਿੰਗ ਬੰਦ ਕਰਕੇ ਸੋ ਜਾਂਦੀ ਹੈ ਕਿਓ ਕਿ ਵਿਦੇਸ਼ਾਂ ਵਿਚ ਜਿਨੀ ਦੇਰ ਫੋਨ ਚਾਲੂ ਰਹਿੰਦਾ ਓਨੀ ਦੇਰ ਇੰਟਰਨੇਟ ਵੀ ਚਲਦਾ ਹੀ ਰਹਿੰਦਾ ਇੰਡੀਆ ਵਾਲੇ ਦਾ ਜੇਕਰ ਫੋਨ ਨਾ ਚੁਕਿਆ ਕੁੜੀ ਨੇ ਇਕ ਤਾ ਓਹਂਦੀ ਈਗੋ ਨੂ ਸੱਟ ਵਜਦੀ ਹੈ ਦੂਜਾ ਓਹਨੁ ਵਹਿਮ ਹੋ ਜਾਂਦਾ ਹੈ ਕਿ ਵਟਸ ਅੱਪ ਤੇ ਓਨਲੈਨ ਬੈਠੀ ਸੀ ਮੇਰੇ ਨਾਲ ਗੱਲ ਨਹੀ ਕੀਤੀ ਹੋਰ ਪਤਾ ਨੀ ਕੀਹਦੇ ਨਾਲ ਲੱਗੀ ਸੀ ਬੱਸ ਓਥੇ ਬੈਠੇ ਨੇ ਹੀ ਨੈਗੇਟਿਵ ਸੋਚਣਾ ਸ਼ੁਰੂ ਕਰ ਦੇਣਾ ਬਹੁਤੇ ਰਿਸ਼ਤੇ ਇਸ ਵਹਿਮ ਅਤੇ ਸ਼ੱਕ ਨੇ ਖਰਾਬ ਕੀਤੇ ਹਨ ਇੰਡੀਆ ਬੈਠੇ ਬਹੁਤੇ ਮੁੰਡਿਆ ਨੇ ਕੁੜੀਆਂ ਤੇ ਸ਼ੱਕ ਅਤੇ ਮੇਹਣਿਆ ਨੇ ਖਰਾਬ ਕੀਤੇ ਹਨ ਕਿਓ ਓਥੇ ਜਿਆਦਾ ਲੋਕ ਵੇਹਲੇ ਓਹਨਾ ਕੋਲ ਟਾਈਮ ਹੈ ਓਹ ਸੋਚਦੇ ਨੇ ਕਿ ਸਾਇਦ ਓਥੇ ਵੀ ਲੋਕਾਂ ਕੋਲ ਇਨਾ ਹੀ ਟਾਈਮ ਹੁੰਦਾ ਜਿਥੋ ਤੱਕ ਮੈਂ ਦੇਖਿਆ ਇਹ ਜਿਆਦਾ ਰਿਸ਼ਤੇ UN SECURITY ਨੇ ਖਰਾਬ ਕੀਤੇ ਹਨ |ਜਦੋ ਬਿਨਾ ਵਜਾਹ ਸ਼ੱਕ ਅਤੇ ਹਰ ਟਾਈਮ ਘਰ ਵਾਲੇ ਵਾਲਾ ਰੋਹਬ ਮਾਰੀ ਜਾਣਾ ਫੇਰ ਕੁੜੀ ਵੀ ਸੋਚਦੀ ਹੈ ਕਿ ਇਹ ਤਾ ਓਥੇ ਹੀ ਮਾਨ ਨਹੀ ਜੇਕਰ ਇਥੇ ਆ ਗਿਆ ਤਾਂ ਤੰਗ ਕਰੁ ਓਹ ਫੇਰ ਗੱਲ ਕਰਨਾ ਘੱਟ ਕਰ ਦਿੰਦੀ ਹੈ ਅਤੇ ਫੇਰ ਬਿਲਕੁਲ ਬੰਦ ਅਤੇ ਫੇਰ ਕੁੜੀ ਤੇ ਪਹਿਲਾ ਇੰਲ੍ਜਾਮ ਲਗਦਾ ਇਹ ਬਦਚਲਣ ਹੈ ਇਹਦਾ ਕੋਈ ਯਾਰ ਹੋਣਾ ਰਖਿਆ ਵਾ
ਜਿਥੇ ਇਹ ਕੁੜੀਆਂ ਸਹੁਰਿਆਂ ਅਤੇ ਪੇਕਿਆਂ ਵਿਚ ਪਿਸਦੀਆਂ ਹਨ ਓਥੇ ਵਿਦੇਸ਼ਾਂ ਵਿਚ ਪਹਿਲਾਂ ਤੋ ਪੱਕੇ ਲੋਕ ਵੀ ਇਹਨਾ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ ਜੇਕਰ ਕਿਸੇ ਵਿਦਿਆਰਥੀ ਕੁੜੀ ਨੂ ਜੋਬ ਦੇਣੀ ਹੁੰਦੀ ਹੈ ਜਾ ਕਿਰਾਏ ਤੇ ਮਕਾਨ ਤਾ ਮਾਲਕ ਦੀ ਪਹਿਲਾਂ ਅਖ ਕੁੜੀ ਤੇ ਹੁੰਦੀ ਹੈ ਕਿ ਓਹ ਟਾਈਮ ਕਦੋ ਆਉ ਜਦੋ ਇਹ ਮੇਰੇ ਨਾਲ ਸੋਵੇ ਕਿਨੀ ਮਾਨਸਿਕ ਪੀੜਾਂ ਵਿਚ ਦੀ ਇਹ ਕੁੜੀਆਂ ਲੰਘਦੀਆਂ ਇਹ ਓਹੀ ਜਾਣਦੀਆਂ ਨੇ
ਹੁਣ ਜਿਹੜੇ ਮੁੰਡੇ ਖੁਦਕਸ਼ੀਆਂ ਕਰ ਰਹੇ ਹਨ ਜਾ ਸੋਚ ਰਹੇ ਹਨ ਓਹਨਾ ਦੀ ਇਹ ਸੋਚ ਦੇਖ ਕੇ ਲਗਦਾ ਹੈ ਕਿ ਓਹ ਅਜਿਹੇ ਮੁਲਖਾਂ ਦੇ ਕਾਬਿਲ ਹੀ ਨਹੀ ਜਿਹਨਾ ਕੋਲ ਇਨਾ ਵੀ ਸਹਿਜ ਨਹੀ ਕਿ ਜਿੰਦਗੀ ਨਾਲੋ ਪਿਆਰੀ ਕਿਹੜੀ ਚੀਜ ਹੈ ਜਿਹੜੇ ਕਨੇਡਾ ਗਏ ਨਹੀ ਜਾਂ ਓਹ ਜਾ ਨਹੀ ਸਕੇ ਓਹ ਕਿਹੜਾ ਰੋਟੀ ਨਹੀ ਖਾਂਦੇ ਵਿਦੇਸ਼ਾਂ ਵਿਚ ਤਾ ਇਨਾ ਸਬਰ ਤੇ ਸਹਿਜ ਰਖਣਾ ਹੀ ਪੈਂਦਾ ਜਿਹੜੇ ਦੋ ਨਬਰ ਵਿਚ ਆਏ ਨੇ ਕਈ ਵਾਰ ਦਹਾਕੇ ਲੰਘ ਜਾਂਦੇ ਨੇ ਓਹਨਾ ਨੂ ਪੱਕੇ ਹੁੰਦਿਆ ਨੂ
ਹੁਣ ਗੱਲ ਚੱਲ ਰਹੀ ਹੈ ਕਿ ਇਹ ਕੁੜੀਆਂ ਡਿਪੋਰਟ ਹੋਣ ਦੀ ਇਹਨਾ ਵਿਚੋਂ ਕੋਈ ਕੁੜੀ ਡਿਪੋਰਟ ਨਹੀ ਹੋਣੀ ਇਹ ਸਭ ਝੂਠੀਆਂ ਅਫਵਾਹਾਂ ਹਨ ਕਨੇਡਾ ਦਾ ਕੋਈ ਅਜਿਹਾ ਕਾਨੂਨ ਕਿ ਵਿਆਹ ਤੋਂ ਮਨਾ ਕਰਨ ਤੇ ਡਿਪੋਰਟ ਕਰ ਦੇਵੇ ਕਨੇਡਾ ਸਰਕਾਰ ਵਿਦਿਆਰਥੀਆਂ ਨੂ ਬੁਲਾਉਂਦੀ ਹੈ ਨਾ ਕਿ ਓਹਦੀ ਕੋਈ ਸ਼ਰਤ ਹੁੰਦੀ ਹੈ ਵੀ ਕੁੜੀਏ ਤੈਨੂ ਵੀਜਾ ਤਾਂ ਦਿੱਤਾ ਵੀ ਤੂ ਆਪਣੇ ਘਰ ਵਾਲੇ ਨੂ ਕਨੇਡਾ ਬੁਲਾਵੇਗੀ ਸੋ ਕਨੇਡਾ ਨੂ ਕੋਈ ਫਰਕ ਨਹੀ ਪੈਂਦਾ । ਡਿਪੋਰਟ ਕੋਈ ਤਾਂ ਹੀ ਹੋਊ ਜੇਕਰ ਓਹਨੇ ਕੋਈ ਕ੍ਰਾਇਮ ਕੀਤਾ ਜਾ ਭਾਰਤ ਸਰਕਾਰ ਖਿਲਾਫ਼ ਕੋਈ ਕ੍ਰਾਇਮ ਕੀਤਾ ਓਹ ਵੀ ਇੰਟਰਪੋਲ ਦੀ ਮਦਦ ਨਾਲ ਪਰ ਪੰਜਾਬ ਸਰਕਾਰ ਦੀ ਕੋਈ ਪਾਵਰ ਨਹੀ ਕਿ ਓਹ ਕਿਸੇ ਨੂ ਡਿਪੋਰਟ ਕਰਵਾ ਲਵੇ ਹਾਂ ਓਹ ਗੱਲ ਵਖਰੀ ਹੈ ਕਿ ਕੁੜੀ ਦੇ ਘਰ ਦਿਆਂ ਤੇ ਪੁਲਿਸ ਦਾ ਦਬਾ ਬਣਾ ਕੇ ਕੁੜੀ ਆਪਣੇ ਆਪ ਆਉਣ ਵਾਸਤੇ ਮਜਬੂਰ ਹੋਵੇ ਪਰ ਕਾਨੂਨ ਕੋਈ ਨਹੀ
ਇਹ ਸਾਰੇ ਰਿਸ਼ਤੇ ਸਵਾਰਥਾਂ ਦੇ ਨੇ ਪਿਆਰ ਦੇ ਨਹੀ ਇਹ ਬਿਜਨਿਸ਼ ਹੈ ਧੰਦਾ ਹੈ ਜਰੂਰੀ ਨਹੀ ਹਰ ਧੰਦੇ ਵਿਚ ਫਾਇਦਾ ਹੋਵੇ
ਕੁੜੀਆਂ ਨੂ ਵੀ ਚਾਹੀਦਾ ਜੇਕਰ ਕਿਸੇ ਨੇ ਤੁਹਾਡੀ ਮਦਦ ਕੀਤੀ ਹੈ ਤਾਂ ਔਖੀਆਂ ਸੌਖੀਆਂ ਓਹਨੁ ਸਿਰੇ ਚੜਾਓ ਇਥੇ ਬੁਲਾ ਕੇ ਭਾਵੇ ਅਲੱਗ ਹੋ ਜਾਓ ਮੁੰਡਿਆ ਨੂ ਵੀ ਚਾਹੀਦਾ ਕਿ ਓਹ ਹਰ ਗੱਲ ਨੂ ਈਗੋ ਨਾ ਬਣਾਉਣ ਜੇਕਰ ਓਹਨਾ ਜੁਆ ਖੇਡਿਆ ਤਾਂ ਇਸ ਨੂ ਪਿਆਰ ਅਤੇ ਤਰੀਕੇ ਨਾਲ ਸਿਰੇ ਲਾਓ ਬਾਕੀ ਆਪਣੇ ਆਪ ਨੂ ਇਨਾ ਮਜਬੂਤ ਕਰੋ ਕਿ ਆਪਣੇ ਦਮ ਤੇ ਕੁਝ ਕਰੋ
ਦਲਜੀਤ ਸਿੰਘ ਇੰਡਿਆਨਾ

Leave a Reply

Your email address will not be published. Required fields are marked *