ਮੋਗਾ ਨੇੜੇ ਦੋ ਬੱਸਾਂ ਵਿਚਾਲੇ ਟੱਕਰ: ਤਿੰਨ ਮੌਤਾਂ, 40 ਜ਼ਖ਼ਮੀ

ਮੋਗਾ: ਇਥੇ ਅੰਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਲੁਹਾਰਾ ਨੇੜੇ ਬੱਸਾਂ ਦੀ ਸਿੱਧੀ ਟੱਕਰ ਵਿੱਚ 40 ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ ਅਤੇ 3 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸਵੇਰੇ ਕਰੀਬ 8 ਵਜੇ ਹੋਇਆ। ਜ਼ੀਰਾ ਹਲਕੇ ਤੋਂ ਹਾਕਮ ਧਿਰ ਵਿਧਾਇਕ ਕੁਲਬੀਰ ਜ਼ੀਰਾ ਦੇ ਸਮਰਥਕ ਬੱਸ ਵਿੱਚ ਸਵਾਰ ਹੋ ਕੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਚੰਡੀਗੜ੍ਹ ਜਾ ਰਹੇ ਸਨ। ਇਥੇ ਅਮ੍ਰਿੰਤਸਰ ਮੁੱਖ ਮਾਰਗ ਸਥਿਤ ਪਿੰਡ ਲੁਹਾਰਾ ਨੇੜੇ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ।ਮਿੰਨੀ ਬੱਸ ਚਾਲਕ ਗੁਰਦੇਵ ਸਿੰਘ, ਜੋ ਕਾਂਗਰਸੀ ਵਰਕਰਾਂ ਨੂੰ ਸਿੱਧੂ ਤਾਜਪੋਸ਼ੀ ਲਈ ਲੈ ਕੇ ਜਾ ਰਿਹਾ ਸੀ, ਦੀ ਮੌਤ ਹੋ ਗਈ ਹੈ। ਦੋ ਹੋਰ ਕਾਂਗਰਸੀ ਵਰਕਰ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਵਿਰਸਾ ਸਿੰਘ ਅਤੇ ਵਿੱਕੀ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪਿੰਡ ਮਲਸੀਆਂ ਦੇ ਹਨ।

Leave a Reply

Your email address will not be published. Required fields are marked *