ਭਾਰਤੀ ਪੁਰਸ਼ ਹਾਕੀ ਟੀਮ ਨੇ ਜਪਾਨ ਨੂੰ 5-3 ਨਾਲ ਹਰਾਇਆ

ਟੋਕੀਓ: ਗੁਰਜੰਟ ਸਿੰਘ ਨੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਟੋਕੀਓ ਓਲੰਪਿਕਸ ਦੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਜਾਪਾਨ ਨੂੰ 5-3 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜਦਕਿ ਗੁਰਜੰਟ ਸਿੰਘ (17ਵੇਂ ਅਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਅਤੇ ਨੀਲਕਾਂਤ ਸ਼ਰਮਾ (51 ਵੇਂ) ਨੇ ਮੈਦਾਨੀ ਗੋਲ ਕੀਤੇ। ਜਪਾਨ ਵੱਲੋਂ ਕੇਂਤਾ ਤਨਾਕਾ(19ਵੇਂ), ਕੋਤਾ ਵਤਾਨਬੇ (33ਵੇਂ) और ਕਾਜ਼ਮਾ ਮੁਰਾਤਾ (59ਵੇਂ) ਨੇ ਗੋਲ ਕੀਤੇ।

Leave a Reply

Your email address will not be published. Required fields are marked *