ਸੀਬੀਐੱਸਈ ਵੱਲੋਂ 12ਵੀਂ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਬਾਜ਼ੀ ਮਾਰੀ

ਪੰਚਕੂਲਾ: ਸੀਬੀਐੱਸਈ ਵੱਲੋਂ ਅੱਜ +2 ਦਾ ਨਤੀਜਾ ਐਲਾਨਿਆ ਗਿਆ। ਸੀਬੀਐੱਸਈ ਦੇ ਇਥੇ ਖੇਤਰੀ ਡਾਇਰੈਕਟਰ ਵਿਜੈ ਸਿੰਘ ਯਾਦਵ ਨੇ ਦੱਸਿਆ ਕਿ ਦੇਸ਼ ਵਿੱਚ ਨਤੀਜੇ ਵਿੱਚ ਲੜਕੀਆਂ 99.67, ਜਦਕਿ ਲੜਕੇ 99.13 ਫੀਸਦ ਪਾਸ ਹੋਏ। ਰਿਹਾ। ਸਰਕਾਰੀ ਸਕੂਲਾਂ ਦਾ ਨਤੀਜਾ 99.7, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਦਾ 99.48, ਪ੍ਰਾਈਵੇਟ ਸਕੂਲਾਂ ਦਾ ਨਤੀਜਾ 99.22 ਫੀਸਦ ਰਿਹਾ। ਕੁੱਲ ਪਾਸ ਪ੍ਰਤੀਸ਼ਤ 99.59 ਰਹੀ। ਡਇਰੈਕਟਰ ਨੇ ਦੱਸਿਆ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸਕੂਲ ਜਿਹੜੇ ਪੰਚਕੂਲਾ ਖੇਤਰੀ ਦਫ਼ਤਰ ਦੇ ਅਧੀਨ ਆਉਂਦੇ ਹਨ, ਉਨ੍ਹਾਂ ਵਿੱਚੋਂ ਹਰਿਆਣਾ ਦੇ 1352 ਸਕੂਲਾਂ ਦੇ 112131, ਵਿਦਿਆਰਥੀਆਂ ਨੇ +2 ਪੇਪਰ ਦਿੱਤੇ ਸਨ ਜਦਕਿ ਹਿਮਾਚਲ ਪ੍ਰਦੇਸ਼ ਵਿੱਚੋਂ 197 ਸਕੂਲਾਂ 10521 ਨੇ +2 ਦੇ ਪੇਪਰ ਦਿੱਤੇ ਸਨ। ਇਸ ਵਾਰ ਲੜਕੀਆਂ, ਲੜਕਿਆਂ ਤੋਂ 0.54 ਫੀਸਦ ਅੱਗੇ ਰਹੀਆਂ।

Leave a Reply

Your email address will not be published. Required fields are marked *