105 ਸਾਲ ਦੀ ਅਥਲੀਟ ਮਾਤਾ ਮਾਨ ਕੌਰ ਨੇ ਜ਼ਿੰਦਗੀ ਦੀ ਦੌੜ ਪੂਰੀ ਕੀਤੀ

ਡੇਰਾਬੱਸੀ: ਇਥੋਂ ਦੇ ਪਿੰਡ ਦੇਵੀ ਨਗਰ ਸਥਿਤ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਦਾਖ਼ਲ 105 ਸਾਲਾ ਅਥਲੀਟ ਮਾਨ ਕੌਰ ਦੀ ਅੱਜ ਦੁਪਹਿਰ ਇਲਾਜ ਮੌਤ ਹੋ ਗਈ। ਮਾਨ ਕੌਰ ਦੀ ਮੌਤ ਦੀ ਖ਼ਬਰ ਦਿੰਦੇ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਕੈਂਸਰ ਤੋਂ ਪੀੜਤ ਸਨ, ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ਚੱਲ ਰਿਹਾ ਸੀ। ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਵਿਗੜਨ ਉਪਰੰਤ ਮੌਤ ਹੋ ਗਈ। ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।