ਮਾਂ ਬੋਲੀ (ਕਬਿੱਤ-ਮਨਦੀਪ ਕੌਰ ਭੰਡਾਲ ਲੰਡਨ ਤੋਂ
ਮਾਣਮੱਤੀ ਏ ਪੰਜਾਬੀ,ਪੈਂਤੀ ਅੱਖਰੀ ਰਕਾਨ…….,
ਇਸੇ ਲਿੱਪੀ ਵਿੱਚ ਰਚੀ, ਗੁਰਾਂ ਗੁਰਬਾਣੀ ਏ …..।
ਮਾਝੀ ਮਾਲਵੀ ਦੁਆਬੀ,ਪੋਠੋਹਾਰੀ ਤੇ ਪੁਆਧੀ…..,
ਸਾਰੀ ਗੱਲ-ਬਾਤ ਇੱਕ,ਇੱਕੋ ਹੀ ਕਹਾਣੀ ਏ……।
ਬੁੱਲੇ ਸ਼ਾਹ ਦੀ ਪੁਕਾਰ,ਸਾਡੇ ਕਵੀਆਂ ਦਾ ਮਾਣ……,
ਜੰਗਨਾਮੇ ਨੂੰ ਸ਼ਿੰਗਾਰੇ,ਤਾਂਹੀ ਚੌਧਰਾਣੀ ਏ………।
ਲੋਕ ਗੀਤਾਂ ਵਿੱਚ ਬੋਲੇ,ਮਾਂ ਦੀ ਲੋਰੀ ਦੀ ਏ ਸ਼ਾਨ…,
ਸਜੀ ਤਖ਼ਤਾਂ ਤੇ ਬੈਠੀ , ਬਣੀ ਮਹਾਰਾਣੀ ਏ …….।
ਠੇਠ ਅੱਖਰਾਂ ਦੇ ਵਿੱਚ, ਲੱਗੇ ਹੋਰ ਵੀ ਪਿਆਰੀ….,
ਚੜ੍ਹ ਜਾਂਦੀ ਏ ਖੁਮਾਰੀ,ਜਦੋਂ ਬੋਲਾਂ ਵਿੱਚ ਢਾਣੀ ਏ ।
ਮਾਤ ਬੋਲੀ ਦੀ ਧਮਾਲ,ਸਾਰੀ ਦੁਨੀਆਂ ‘ਚ ਪਵੇ….,
ਜਦੋਂ ਢੋਲ ਨਾਲ ਨੱਚੇ,ਝੂਮਦੀ ਸਵਾਣੀ ਏ………..।
ਦੱਸੋ ਬੱਚਿਆਂ ਨੂੰ ਸਾਰੇ, ਸਾਡੀ ਆਪਣੀ ਜ਼ੁਬਾਨ….,
ਹੁੰਦੀ ਸਭ ਤੋਂ ਜ਼ਰੂਰੀ, ਗੱਲ ਸਮਝਾਣੀ ਏ………..।
ਵਿੱਚ ਲੰਡਨ ਦੇ ਜਦੋਂ, ਬੋਲੀ ਆਪਣੀ ਮੈਂ ਬੋਲਾਂ……,
ਸਾਰੇ ਹੱਸਕੇ ਨੇ ਕਹਿੰਦੇ,ਦੀਪ ਮਰ ਜਾਣੀ ਏ……..।
ਮਨਦੀਪ ਕੌਰ ਭੰਡਾਲ
ਲੰਡਨ ਤੋਂ