ਅਮਰੀਕਾ: ਟੈਕਸਾਸ ’ਚ 130 ਤੋਂ ਵੱਧ ਵਾਹਨ ਇਕ-ਦੂਜੇ ਨਾਲ ਟਕਰਾਏ, 6 ਮੌਤਾਂ

ਡਲਾਸ (ਯੂਐੱਸ) : ਅਮਰੀਕਾ ਦੇ ਟੈਕਸਾਸ ਵਿੱਚ ਹਾਈਵੇਅ ’ਤੇ ਭਿਆਨਕ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ 130 ਤੋਂ ਵੱਧ ਵਾਹਨ ਇਕ-ਦੂਜੇ ਨਾਲ ਟਕਰਾਅ ਗਏ। ਮੀਂਹ ਤੇ ਬਰਫ ਕਾਰਨ ਹੋਇਆ ਹੈ ਤੇ ਵਾਹਨ ਤਿਲਦੇ ਹੋਏ ਇਕ ਦੂਜੇ ਵਿੱਚ ਵੱਜਦੇ ਰਹੇ। ਪ੍ਰਾਪਤ ਜਾਣਕਾਰੀ ਮੁਤਾਬਕ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦੇ ਅੰਦਰ ਫਸ ਗਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਹਾਈਡ੍ਰੌਲਿਕ ਮਸ਼ੀਨਾਂ ਦੀ ਵਰਤੋਂ ਕਰਨੀ ਪਈ।

Leave a Reply

Your email address will not be published. Required fields are marked *