ਟਰੰਪ ਤੇ ਬਾਇਡਨ ਦਾ ਪ੍ਰਚਾਰ ਸਿਖਰਾਂ ’ਤੇ

ਵਿਲਮਿੰਗਟਨ:ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਊਮੀਦਵਾਰ ਜੋਅ ਬਾਇਡਨ ਵਲੋਂ ਅੱਜ ਤਿੰਨ ਸੂਬਿਆਂ ਵਿੱਚ ਦੌਰੇ ਕਰਕੇ ਪ੍ਰਚਾਰ ਮੁਹਿੰਮ ਵਿੱਚ ਵਾਪਸੀ ਕੀਤੀ ਜਾਵੇਗੀ। ਇੱਕ ਦਿਨ ਪਹਿਲਾਂ ਦੋਵਾਂ ਊਮੀਦਵਾਰਾਂ ਵਿਚਾਲੇ ਟੈੈਲੀਵਿਜ਼ਨ ’ਤੇ ਦੂਰੀ ਤੋਂ ਬਹਿਸ ਹੋਈ ਸੀ। ਟਰੰਪ ਦੇ ਕਰੋਨਾਵਾਇਰਸ ਦੀ ਲਪੇਟ ਵਿੱਚ ਆਊਣ ਕਾਰਨ ਆਹਮੋ-ਸਾਹਮਣੀ ਰਾਸ਼ਟਰਪਤੀ ਬਹਿਸ ਦੀ ਥਾਂ ਵੱਖੋ-ਵੱਖਰੀਆਂ ਥਾਵਾਂ ਤੋਂ ਟੈਲੀਵਿਜ਼ਨ ਸਕਰੀਨਾਂ ’ਤੇ ਬਹਿਸ ਹੋਈ। ਇਸ ਬਹਿਸ ਦੌਰਾਨ ਦੋਵਾਂ ਊਮੀਦਵਾਰਾਂ ਦੀ ਪ੍ਰਚਾਰ ਪ੍ਰਤੀ ਵੱਖੋ-ਵੱਖਰੀ ਪਹੁੰਚ ਜ਼ਾਹਰ ਹੋਈ।

Leave a Reply

Your email address will not be published. Required fields are marked *