ਭਾਰਤ ਤੇ ਦੱਖਣੀ ਅਫਰੀਕਾ ਵੱਲੋਂ ਬੌਧਿਕ ਜਾਇਦਾਦ ਕਾਨੂੰਨ ਹਟਾਉਣ ਦੀ ਮੰਗ

ਵਿਏਨਾ : ਭਾਰਤ ਤੇ ਦੱਖਣੀ ਅਫਰੀਕਾ ਨੇ ਵਿਸ਼ਵ ਕਾਰੋਬਾਰ ਸੰਸਥਾ (ਡਬਲਯੂਟੀਓ) ਤੋਂ ਮੰਗ ਕੀਤੀ ਹੈ ਕਿ ਬੌਧਿਕ ਜਾਇਦਾਦ ਸਬੰਧੀ ਕਾਨੂੰਨ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਾਰਤ ਵਰਗੇ ਗ਼ਰੀਬ ਮੁਲਕ ਵੀ ਕੋਵਿਡ-19 ਦੀ ਦਵਾਈ ਦਾ ਉਤਪਾਦਨ ਤੇ ਦਰਾਮਦ ਕਰ ਸਕਣ। ਦੋਵਾਂ ਮੁਲਕਾਂ ਨੇ ਆਲਮੀ ਸੰਸਥਾ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਆਪਣੇ ਪੱਤਰ ’ਚ ਦੋਵਾਂ ਮੁਲਕਾਂ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਨਵੀਆਂ ਵੈਕਸੀਨਾਂ ਤਿਆਰ ਹੋ ਰਹੀਆਂ ਹਨ ਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਵੈਕਸੀਨ ਕਿੰਨੀ ਮਾਤਰਾ ਅਤੇ ਕਿੰਨੀ ਵਾਜਬ ਕੀਮਤ ’ਤੇ ਮੁਹੱਈਆ ਹੋਵੇਗੀ। ਵਿਕਾਸਸ਼ੀਲ ਦੇਸ਼ ਕਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਬੌਧਿਕ ਜਾਇਦਾਦ ਦੇ ਕਾਨੂੰਨ ਕਾਰਨ ਉਨ੍ਹਾਂ ਨੂੰ ਵਾਜਿਬ ਕੀਮਤ ’ਤੇ ਕਰੋਨਾ ਦੀ ਵੈਕਸੀਨ ਮਿਲਣ ’ਚ ਅੜਿੱਕਾ ਪੈ ਸਕਦਾ ਹੈ।

Leave a Reply

Your email address will not be published. Required fields are marked *