ਭਾਰਤ ਦੀਆਂ ‘ਹੰਕਾਰੀ ਵਿਸਥਾਰਵਾਦੀ ਨੀਤੀਆਂ’ ਤੋਂ ਗੁਆਂਢੀਆਂ ਨੂੰ ਖ਼ਤਰਾ: ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦੋਸ਼ ਲਗਾਇਆ ਹੈ ਕਿ ਭਾਰਤ ਸਰਕਾਰ ਦੀਆਂ ‘ਹੰਕਾਰੀ ਵਿਸਥਾਰਵਾਦੀ ਨੀਤੀਆਂ’, ਇਸ ਦੇ ਗੁਆਂਢੀਆਂ ਲਈ ਖ਼ਤਰਾ ਬਣ ਰਹੀਆਂ ਹਨ। ਸ੍ਰੀ ਖਾਨ ਨੇ ਵੱਖ ਵੱਖ ਟਵੀਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀਆਂ ਹੰਕਾਰੀ ਵਿਸਥਾਰਵਾਦੀ ਨੀਤੀਆਂ ਉਸ ਦੇ ਗੁਆਂਢੀ ਮੁਲਕਾਂ ਲਈ ਖ਼ਤਰਾ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਤੋਂ ਬੰਗਲਾਦੇਸ਼ ਨੂੰ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਖ਼ਤਰਾ ਪੈਦਾ ਹੋ ਗਿਆ ਹੈ। ਨੇਪਾਲ ਨਾਲ ਭਾਰਤ ਦਾ ਸਰਹੱਦ ਦਾ ਵਿਵਾਦ ਚੱਲ ਰਿਹਾ ਹੈ ਅਤੇ ਚੀਨ ਤੇ ਪਾਕਿਸਤਾਨ ਨੂੰ ਝੂਠੇ ਫਲੈਗ ਅਪ੍ਰੇਸ਼ਨਾਂ ਰਾਹੀਂ ਧਮਕਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *