ਵਾਦੀ ’ਚ ਖਾੜਕੂ ਹਮਲਾ: CRPF ਦੇ ASI ਦੀ ਮੌਤ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਵੀਰਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ ਦਾ ਸਹਾਇਕ ਸਬ-ਇੰਸਪੈਕਟਰ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਬਡਗਾਮ ਜ਼ਿਲ੍ਹ ਦੇ ਕੈਸਰਮੁੱਲਾ ਵਿਖੇ ਸੀਆਰਪੀਐਫ ਦੀ 117ਵੀਂ ਬਟਾਲੀਅਨ ਦੇ ਸਹਾਇਕ ਸਬ-ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਅਤਿਵਾਦੀ ਏਐੱਸਆਈ ਐੱਨ ਬਡੋਲੇ ਦੀ ਏਕੇ ਰਾਈਫਲ ਵੀ ਆਪਣੇ ਨਾਲ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਦੀ ਬਦਾਮੀ ਬਾਗ ਵਿਖੇ ਸਥਿਤ ਫੌਜ ਦੇ 92 ਬੇਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਲਾਕੇ ਨੂੰ ਘੇਰ ਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *