ਅਮਰੀਕਾ: ਕੈਂਟਕੀ ਦੇ ਨਰਸਿੰਗ ਹੋਮ ‘ਚ ਸਾਹਮਣੇ ਆਇਆ ਕੋਵਿਡ-19 ਦਾ ਨਵਾਂ ਵੇਰੀਐਂਟ

ਫਰਿਜ਼ਨੋ: ਅਮਰੀਕਾ ਅਜੇ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਨਜਿੱਠ ਹੀ ਰਿਹਾ ਹੈ, ਇਸੇ ਦੌਰਾਨ ਕੈਂਟਕੀ ਦੇ ਨਰਸਿੰਗ ਹੋਮ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੀ ਪਛਾਣ ਕੀਤੀ ਗਈ ਹੈ, ਜਿੱਥੇ ਇਸ ਨੇ 45 ਵਸਨੀਕਾਂ ਅਤੇ ਕਰਮਚਾਰੀਆਂ ਨੂੰ ਇਨਫੈਕਟਿਡ ਕੀਤਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਸੀ।

ਸੋਮਵਾਰ ਨੂੰ ਸਿਹਤ ਵਿਗਿਆਨੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸ ਆਰ.1 ਵੇਰੀਐਂਟ ਦੀ ਸ਼ੁਰੂਆਤ ਜਪਾਨ ਵਿੱਚ ਹੋਈ ਹੈ। ਵਾਇਰਲ ਡਿਸੀਜ਼ ਦੇ ਮਾਹਰ ਡਾਕਟਰ ਵਿਲੀਅਮ ਹੈਸਲਟਾਈਨ ਅਨੁਸਾਰ ਖੋਜਕਰਤਾਵਾਂ ਦੁਆਰਾ ਜੀਨੋਮਿਕ ਸਥਿਤੀ ਨੂੰ ਟਰੈਕ ਕਰਨ ਲਈ ਵਰਤੇ ਗਏ ਇੱਕ ਡੇਟਾਬੇਸ ਵਿੱਚ ਪਹਿਲਾਂ ਹੀ ਆਰ.1 ਵੇਰੀਐਂਟ ਦੇ 10,000 ਤੋਂ ਵੱਧ ਮਾਮਲੇ ਹਨ ਅਤੇ ਵਾਇਰਸ ਦਾ ਇਹ ਰੂਪ ਬਹੁਤ ਜ਼ਿਆਦਾ ਛੂਤਕਾਰੀ ਡੀ 614 ਜੀ ਪਰਿਵਰਤਨ ਨੂੰ ਸਾਂਝਾ ਕਰਦਾ ਹੈ ਜੋ ਕਿ ਕੋਰੋਨਾ ਵਾਇਰਸ ਦੇ ਨਵੇਂ ਵਾਧੇ ਨੂੰ ਵਧਾਉਂਦਾ ਹੈ। ਇਸ ਵੇਰੀਐਂਟ ਦੀ ਖਬਰ ਤੋਂ ਪਹਿਲਾਂ ਅਮਰੀਕਾ ਵਿੱਚ ਐੱਫ.ਡੀ.ਏ. ਨੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਜਾਂ ਮਾੜੀ ਸਿਹਤ ਵਾਲੇ ਕਿਸੇ ਵੀ ਵਿਅਕਤੀ ਲਈ ਬੂਸਟਰ ਟੀਕਾਕਰਨ ਖੁਰਾਕ ਨੂੰ ਮਨਜ਼ੂਰੀ ਦਿੱਤੀ ਹੈ, ਜੋ ਕਿ ਦੂਜੀ ਖੁਰਾਕ ਤੋਂ ਛੇ ਮਹੀਨਿਆਂ ਬਾਅਦ ਲਗਾਈ ਜਾਵੇਗੀ। ਸਿਹਤ ਮਾਹਿਰਾਂ ਵੱਲੋਂ ਇਸ ਵੇਰੀਐਂਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *