ਪਾਕਿ ਦੇ ਖੈਬਰ ਪਖਤੂਨਖਵਾ ‘ਚ ਕੁੜੀਆਂ ਦੇ ਸਕੂਲ ‘ਚ ਧਮਾਕਾ

ਇਸਲਾਮਾਬਾਦ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਬੁੱਧਵਾਰ ਨੂੰ ਲੜਕੀਆਂ ਦੇ ਇਕ ਸਕੂਲ ‘ਚ ਧਮਾਕਾ ਹੋਇਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਸਕੂਲ ਨਿਰਮਾਣ ਅਧੀਨ ਹੈ। ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸੂਬੇ ਦੇ ਟਾਂਕ ਜ਼ਿਲ੍ਹੇ ‘ਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਨੇੜੇ ਲਾਏ ਗਏ ਵਿਸਫੋਟਕ ਦੇ ਫੱਟਣ ਨਾਲ ਇਹ ਧਮਾਕਾ ਹੋਇਆ ਹੈ।

ਧਮਾਕੇ ‘ਚ ਸਕੂਲ ਦੀ ਚਾਰਦੀਵਾਰੀ ਅਤੇ ਕੁਝ ਕਮਰੇ ਨੁਕਸਾਨੇ ਗਏ ਹਨ। ਕਿਸੇ ਵੀ ਸਮੂਹ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਪੁਲਸ ਨੇ ਦੱਸਿਆ ਕਿ ਟਾਂਕ ਜ਼ਿਲ੍ਹੇ ਦੀ ਸਰਹੱਦ ਸੂਬੇ ਦੇ ਦੱਖਣੀ ਵਜੀਰਿਸਤਾਨ ਕਬਾਇਲੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੀ ਹੈ। ਉੱਤਰ ਪੱਛਮੀ ਪਾਕਿਸਤਾਨ ‘ਚ ਲੜਕੀਆਂ ਦੇ ਸਕੂਲਾਂ ‘ਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ।

ਇਸ ਤਰ੍ਹਾਂ ਦੇ ਹਮਲਿਆਂ ਨਾਲ ਵਿਦਿਅਕ ਅਦਾਰਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਇਹ ਹਮਲੇ ਅਕਸਰ ਮਹਿਲਾ ਸਿੱਖਿਆ ਦਾ ਵਿਰੋਧ ਕਰਨ ਵਾਲੇ ਅੱਤਵਾਦੀਾਂ ਵੱਲੋਂ ਕੀਤੇ ਜਾਂਦੇ ਹਨ। ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ 12 ਸਾਲ ਦੌਰਾਨ ਆਦਿਵਾਸੀ ਖੇਤਰਾਂ ‘ਚ 1500 ਤੋਂ ਜ਼ਿਆਦਾ ਸਕੂਲਾਂ ਨੂੰ ਇਸ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *