ਗੁਰਦੁਆਰਾ ਸਾਹਿਬ ਸਿੰਘ ਸਭਾ ਵੱਲੋਂ ਸੈਮੀਨਾਰ ਭਲਕੇ

ਰੋਮ :ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋ ਇਮੀਲੀਆ ਇਟਲੀ ਵਿੱਚ 25 ਸਤੰਬਰ ਨੂੰ ਨੋਵੇਲਾਰਾ ਸ਼ਹਿਰ ਵਿੱਚ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਨਾਲ ਮਿਲ ਕਰਕੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ‘ਸੰਵਾਦ ਅਤੇ ਨਾਗਰਿਕ ਭਾਗੀਦਾਰੀ’ ਹੋਵੇਗਾ। ਸਮਾਗਮ 10 ਵਜੇ ਸਵੇਰੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਨੋਵੇਲਾਰਾ ਸ਼ਹਿਰ ਦੀ ਮੇਅਰ ਏਲੇਨਾ ਕਰਲੇਤੀ, ਇਮੀਲੀਆ ਰੋਮਾਨੀਆ ਸੂਬੇ ਦੀ ਵਾਈਸ ਪ੍ਰਧਾਨ ਏਲੀ ਸਚਲੈਨ, ਸੰਸਦ ਮੈਂਬਰ ਗ੍ਰਾਜਿਆਨੋ ਦੇਲਰੀਓਂ, ਕਲਾਊਦੀਓ ਪਾਰਾਵਤੀ, ਰੋਮ ਯੂਨੀਵਰਸਿਟੀ ਦੇ ਰਾਜਨੀਤਕ ਵਿਗਿਆਨੀ ਅਤੇ ਬੌਧਿਕ ਗਿਆਨ ਦੇ ਪ੍ਰੋਫੈਸਰ ਪਾਓਲੋ ਨਾਸੋ, ਇਮੀਗ੍ਰੇਸ਼ਨ ਵਿਭਾਗ ਦੇ ਇਟਲੀ ਦੀ ਕੇਂਦਰ ਸਰਕਾਰ ਦੇ ਮੁਖੀ ਪ੍ਰਫੈਤੋ ਮਿਕੇਲਾ ਦੀਬਾਰੀ ਅਤੇ ਧਾਰਮਿਕ ਵਿਗਿਆਨ ਫਾਊਂਡੇਸ਼ਨ ਦੇ ਡਾਇਰੈਕਟਰ ਇਤਿਹਾਸਕਾਰ ਪ੍ਰੋਫੈਸਰ ਅਲਬੈਰਤੋ ਮਲੋਨੀ ਸੰਬੋਧਨ ਕਰਨਗੇ।

Leave a Reply

Your email address will not be published. Required fields are marked *