ਸਿੱਖ ਹਕੀਮ ਦੀ ਹੱਤਿਆ: ਪਾਕਿਤਸਾਨੀ ਗ੍ਰਹਿ ਮੰਤਰਾਲੇ ਨੇ ਖੈਬਰ ਪਖਤੂਨਖਵਾ ਦੀ ਸਰਕਾਰ ਤੋਂ ਰਿਪੋਰਟ ਮੰਗੀ

ਪੇਸ਼ਾਵਰ: ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪੇਸ਼ਾਵਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੀ ਹੱਤਿਆ ਦੇ ਸਬੰਧ ਵਿਚ ਖੈਬਰ ਪਖਤੂਨਖ਼ਵਾ ਪ੍ਰਾਂਤ ਦੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਪੁਲੀਸ ਅਨੁਸਾਰ ਯੂਨਾਨੀ ਦਵਾਈਆਂ ਦੇਣ ਵਾਲਾ ਹਕੀਮ ਸਰਦਾਰ ਸਤਿਨਾਮ ਸਿੰਘ (ਖਾਲਸਾ) (45) ਵੀਰਵਾਰ ਨੂੰ ਆਪਣੇ ਕਲੀਨਿਕ ਵਿਚ ਬੈਠਾ ਸੀ ਤਾਂ ਇਸ ਦੌਰਾਨ ਕੁਝ ਬੰਦੂਕਧਾਰੀ ਆਏ ਅਤੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਹਕੀਮ ਸਤਿਨਾਮ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਹਮਲਾਵਰ ਚਾਰ ਗੋਲੀਆਂ ਚਲਾਉਣ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਕ ਅਧਿਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਇਸ ਹੱਤਿਆ ਦੇ ਸਬੰਧ ਵਿਚ ਖੈਬਰ ਪਖਤੂਨਖਵਾ ਦੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਇਕ ਮੁੱਢਲੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ ਜਦਕਿ ਪੁਲੀਸ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਪ੍ਰਾਂਤ ਦੀ ਪੁਲੀਸ ਦੇ ਮੁਖੀ ਮਾਓਜ਼ਮ ਜਾਹ ਅੰਸਾਰੀ ਸਤਿਨਾਮ ਸਿੰਘ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਪਾਰਟੀ ਨਾਲ ਦੁੱਖ ਜ਼ਾਹਿਰ ਕੀਤਾ। ਇਸਲਾਮਿਕ ਸਟੇਟ ਖੋਰਾਸਾਨ (ਆਈਐੱਸਆਈਐੱਸ-ਕੇ) ਨੇ ਪੇਸ਼ਾਵਰ ਵਿਚ ਹੋਈ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਐਸੋਸੀਏਟ ਪ੍ਰੈੱਸ ਨੇ ਅਤਿਵਾਦੀ ਜਥੇਬੰਦੀ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਆਈਐੱਸਆਈਐੱਸ-ਕੇ ਵੱਲੋਂ ਸਤਿਨਾਮ ਸਿੰਘ ਨੂੰ ਬਹੁਵਿਸ਼ਵਾਸੀ ਕਰਾਰ ਦਿੱਤਾ ਗਿਆ।

Leave a Reply

Your email address will not be published. Required fields are marked *