ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਹੋਇਆ ਦਿਹਾਂਤ

ਕਰਾਚੀ-ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ (66) ਦਾ ਸ਼ਨੀਵਾਰ ਨੂੰ ਜਰਮਨੀ ‘ਚ ਦਿਹਾਂਤ ਹੋ ਗਿਆ। ਸ਼ਰੀਫ ਜਰਮਨੀ ਦੇ ਇਕ ਹਸਪਤਾਲ ‘ਚ ਦਾਖਲ ਸਨ ਜਿਥੋ ਉਨ੍ਹਾਂ ਨੂੰ ਇਕ ਏਅਰ ਐਬੂਲੈਂਸ ਰਾਹੀਂ ਦਿਲ ਸੰਬੰਧੀ ਆਪਰੇਸ਼ਨ ਲਈ ਅਮਰੀਕਾ ਲਿਜਾਇਆ ਜਾ ਰਿਹਾ ਸੀ। ਮਸ਼ਹੂਰ ਕਾਮੇਡੀਅਨ, ਅਭਿਨੇਤਾ, ਨਿਰਮਾਤਾ ਅਤੇ ਟੈਲੀਵਿਜ਼ਨ ਹਸਤੀ ਉਮਰ ਸ਼ਰੀਫ ਪਿਛਲੇ ਕਰੀਬ ਇਕ ਸਾਲ ਤੋਂ ਗੰਭੀਰ ਤੌਰ ‘ਤੇ ਬੀਮਾਰ ਸਨ।

ਇਸ ਮਹੀਨੇ ਦੀ ਸ਼ੁਰੂਆਤ ‘ਚ ਸ਼ਰੀਫ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਕਾਲ ਤੋਂ ਇਲਾਜ ਲਈ ਅਮਰੀਕਾ ਜਾਣ ਲਈ ਮਦਦ ਮੰਗੀ ਸੀ। ਸ਼ਰੀਫ ਕਰਾਚੀ ‘ਚ ਜਿਸ ਨਿੱਜੀ ਹਸਪਤਾਲ ‘ਚ ਦਾਖਲ ਸਨ ਉਥੋਂ ਉਨ੍ਹਾਂ ਨੂੰ ਏਅਰ ਐਬੂਲੈਂਸ ‘ਚ ਭੇਜਣ ‘ਚ ਇਕ ਜਾਂ ਦੋ ਦਿਨ ਦੀ ਦੇਰੀ ਹੋਈ ਕਿਉਂਕਿ ਉਥੇ ਦੇ ਡਾਕਟਰ ਉਨ੍ਹਾਂ ਨੂੰ ਲੰਬੀ ਯਾਤਰਾ ਦੀ ਇਜਾਜ਼ਤ ਦੇਣ ਨੂੰ ਲੈ ਕੇ ਉਲਝਣ ‘ਚ ਸਨ।

ਸ਼ਰੀਫ ਨੇ ਤਿੰਨ ਵਿਆਹ ਕੀਤੇ ਸਨ ਅਤੇ ਅੰਤਿਮ ਸਮੇਂ ‘ਚ ਏਅਰ ਐਬੂਲੈਂਸ ‘ਚ ਉਨ੍ਹਾਂ ਦੀ ਤੀਸਰੀ ਪਤਨੀ ਜਰੀਨ ਉਨ੍ਹਾਂ ਨਾਲ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਕਈ ਹਸਤੀਆਂ ਨੇ ਸ਼ਰੀਫ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਸ਼ਰੀਫ 1980 ਅਤੇ 1990 ਦੇ ਦਹਾਕੇ ‘ਚ ਨਾ ਸਿਰਫ ਪਾਕਸਿਤਾਨ ਸਗੋਂ ਭਾਰਤ ‘ਚ ਵੀ ਮਸ਼ਹੂਰ ਹੋਏ। ਉਨ੍ਹਾਂ ਨੇ ਪੁਰਸਕਾਰ ਸਮਾਰੋਹ, ਲਾਈਵ ਸ਼ੋਅ ‘ਚ ਹਿੱਸਾ ਲੈਣ ਲਈ ਕਈ ਵਾਰ ਭਾਰਤ ਦੀ ਯਾਤਰਾ ਕੀਤੀ।

Leave a Reply

Your email address will not be published. Required fields are marked *