ਤਾਇਵਾਨ ਖ਼ਿਲਾਫ਼ ਚੀਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ; 52 ਜੰਗੀ ਜਹਾਜ਼ ਭੇਜੇ

ਤਾਇਵਾਨ: ਤਾਇਵਾਨ ਦਾ ਤਿੰਨ ਦਿਨਾਂ ਤੋਂ ਲਗਾਤਾਰ ਫੌਜੀ ਸ਼ੋਸ਼ਣ ਕਰ ਰਹੇ ਚੀਨ ਨੇ ਇਸ ਖੇਤਰ ਵਿਚ ਆਪਣੀ ਸ਼ਕਤੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਰਦੇ ਹੋਏ ਅੱਜ ਤਾਇਪੈ ਵੱਲ 52 ਜੰਗੀ ਜਹਾਜ਼ ਉਡਾਏ। ਤਾਇਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਉਡਾਣ ਭਰਨ ਵਾਲੇ ਜੰਗੀ ਜਹਾਜ਼ਾਂ ਵਿਚ 34 ਜੇ-16 ਜੰਗੀ ਜਹਾਜ਼ ਅਤੇ 12 ਐੱਚ-6 ਬੰਬ ਸੁੱਟਣ ਵਾਲੇ ਜਹਾਜ਼ ਸਨ। ਤਾਇਵਾਨ ਦੀ ਹਵਾਈ ਸੈਨਾ ਨੇ ਚੀਨ ਦੇ ਇਨ੍ਹਾਂ ਜੰਗੀ ਜਹਾਜ਼ਾਂ ਨੂੰ ਵਾਪਸ ਮੁੜਨ ਲਈ ਮਜਬੂਰ ਕੀਤਾ ਅਤੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਉੱਤੇ ਚੀਨੀ ਜੰਗੀ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ।

Leave a Reply

Your email address will not be published. Required fields are marked *