ਫਾਈਜ਼ਰ ਵੱਲੋਂ ਅਮਰੀਕਾ ਵਿਚ 5 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ

ਵਾਸ਼ਿੰਗਟਨ: ਫਾਈਜ਼ਰ ਨੇ ਅੱਜ ਅਮਰੀਕੀ ਸਰਕਾਰ ਨੂੰ 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਕੰਪਨੀ ਵੱਲੋਂ ਬਣਾਈ ਗਈ ਕਰੋਨਾਵਾਇਰਸ ਵਿਰੋਧੀ ਵੈਕਸੀਨ ਦੀ ਡੋਜ਼ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਰੈਗੂਲੇਟਰ ਰਾਜ਼ੀ ਹੁੰਦੇ ਹਨ ਤਾਂ ਬੱਚਿਆਂ ਨੂੰ ਵੈਕਸੀਨ ਦੀ ਡੋਜ਼ ਲਗਾਉਣ ਦਾ ਇਹ ਅਮਲ ਕੁਝ ਹੀ ਹਫ਼ਤਿਆਂ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ। ਫਾਈਜ਼ਰ ਨੇ ਟਵੀਟ ਕਰ ਕੇ ਐਲਾਨ ਕੀਤਾ ਕਿ ਉਸ ਨੇ ਰਸਮੀ ਤੌਰ ’ਤੇ ਫੂਡ ਤੇ ਡਰੱਗ ਪ੍ਰਸ਼ਾਸਨ ਕੋਲ ਆਪਣੀ ਅਰਜ਼ੀ ਦਾਇਰ ਕਰ ਦਿੱਤੀ ਹੈ, ਹੁਣ ਐੱਫਡੀਏ ਨੇ ਫ਼ੈਸਲਾ ਲੈਣਾ ਹੈ ਕਿ ਟੀਕਾ ਬੱਚਿਆਂ ਲਈ ਸੁਰੱਖਿਅਤ ਹੈ ਅਤੇ ਬੱਚਿਆਂ ਤੇ ਅੱਲੜ ਉਮਰ ਵਾਲਿਆਂ ’ਤੇ ਪ੍ਰਭਾਵੀ ਹੋਵੇਗਾ ਜਾਂ ਨਹੀਂ। ਇਸ ਸਬੰਧੀ ਤੱਥਾਂ ’ਤੇ ਮਾਹਿਰਾਂ ਦਾ ਇਕ ਆਜ਼ਾਦ ਪੈਨਲ 26 ਅਕਤੂਬਰ ਨੂੰ ਜਨਤਕ ਬਹਿਸ ਕਰੇਗਾ।

Leave a Reply

Your email address will not be published. Required fields are marked *