ਸਿੱਖ ਹਕੀਮ ਦੇ ਕਤਲ ਦਾ ਮਾਮਲਾ : ਪਾਕਿ ਪੁਲਸ ਨੇ 4,000 ਵਿਅਕਤੀਆਂ ਦੇ ਮੋਬਾਈਲ ਡਾਟਾ ਦੀ ਕੀਤੀ ਜਾਂਚ

ਪੇਸ਼ਾਵਰ : ਪਾਕਿਸਤਾਨ ਵਿਚ ਸਿੱਖ ਹਕੀਮ ਦੇ ਕਤਲ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਪੁਲਸ ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਅਪਰਾਧੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਡਾਟਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ ਮਹੀਨੇ ਇੱਥੇ ਇਕ ਮਸ਼ਹੂਰ ਸਿੱਖ ‘ਹਕੀਮ’ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਸਰਦਾਰ ਸਤਨਾਮ ਸਿੰਘ (ਖਾਲਸਾ), ਜੋ ਯੂਨਾਨੀ ਦਵਾਈ ਦਾ ਅਭਿਆਸ ਕਰਦਾ ਸਨ, 30 ਸਤੰਬਰ ਨੂੰ ਆਪਣੇ ਕਲੀਨਿਕ ਵਿੱਚ ਸਨ, ਜਦੋਂ ਹਮਲਾਵਰਾਂ ਨੇ ਉਹਨਾਂ ਦੇ ਕੈਬਿਨ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 45 ਸਾਲਾ ਵਿਅਕਤੀ ਦੀ ਤੁਰੰਤ ਮੌਤ ਹੋ ਗਈ।ਇਸ ਮਾਮਲੇ ‘ਤੇ 15 ਅਧਿਕਾਰੀਆਂ ਦੀਆਂ ਚਾਰ ਵਿਸ਼ੇਸ਼ ਜਾਂਚ ਟੀਮਾਂ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਖੁਫੀਆ ਜਾਣਕਾਰੀ ਸਾਂਝੀ ਕਰ ਰਹੇ ਹਨ, ਮੋਬਾਈਲ ਡਾਟਾ ਇਕੱਠਾ ਕਰ ਰਹੇ ਹਨ, ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੇ ਹਨ, ਜਦੋਂ ਕਿ ਚੌਥੀ ਟੀਮ ਨੂੰ ਪੇਸ਼ਾਵਰ ਅਤੇ ਹੋਰ ਨੇੜਲੇ ਇਲਾਕਿਆਂ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਸਹਿਯੋਗੀ, ਇਸਲਾਮਿਕ ਸਟੇਟ ਖੋਰਾਸਾਨ (ISIS-K) ਨੇ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਪੁਲਸ ਨੇ ਟਾਰਗੇਟ ਕਿਲਿੰਗ ਦੀ ਧਾਰਨਾ ਨੂੰ ਨਕਾਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਵੱਖ-ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ। ਪੁਲਸ ਨੇ ਸਿੰਘ ਦੇ ਕਲੀਨਿਕ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਹਨਾਂ ਦੇ ਮਰੀਜ਼ਾਂ ਦੇ ਨਾਮ ਵਾਲਾ ਡਾਟਾ ਵੀ ਇਕੱਤਰ ਕੀਤਾ ਹੈ।

ਸਿੰਘ, ਜੋ ਕਿ ਸਿੱਖ ਭਾਈਚਾਰੇ ਵਿੱਚ ਇੱਕ ਮਸ਼ਹੂਰ ਹਸਤੀ ਸਨ, ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਦੇ ਚਾਰਸੱਦਾ ਰੋਡ ‘ਤੇ ਆਪਣਾ ਕਲੀਨਿਕ ‘ਧਰਮੰਦਰ ਫਾਰਮੇਸੀ’ ਚਲਾਉਂਦੇ ਸਨ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿੱਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਪੇਸ਼ਾਵਰ ਵਿੱਚ ਲਗਭਗ 15,000 ਸਿੱਖ ਰਹਿੰਦੇ ਹਨ, ਇਹਨਾਂ ਵਿਚੋਂ ਜ਼ਿਆਦਾਤਰ ਸੂਬਾਈ ਰਾਜਧਾਨੀ ਦੇ ਜੋਗਨ ਸ਼ਾਹ ਇਲਾਕੇ ਵਿੱਚ ਹਨ। ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਕਾਰੋਬਾਰ ਨਾਲ ਜੁੜੇ ਹੋਏ ਹਨ, ਜਦੋਂ ਕਿ ਕੁਝ ਫਾਰਮੇਸੀ ਵੀ ਚਲਾਉਂਦੇ ਹਨ।

Leave a Reply

Your email address will not be published. Required fields are marked *