ਕਿਮ ਬਣਾਏਗਾ ‘ਅਜੇਤੂ’ ਫ਼ੌਜ

ਸਿਓਲ: ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਦੇਸ਼ ਵਿੱਚ ‘ਅਜੇਤੂ’ ਫ਼ੌਜ ਤਿਆਰ ਕਰਨ ਦਾ ਸੰਕਲਪ ਲਿਆ ਹੈ। ਇਹ ਜਾਣਕਾਰੀ ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਨੇ ਦਿੱਤੀ ਹੈ। ਕਿਮ ਅਨੁਸਾਰ ਫ਼ੌਜ ਦਾ ਵਿਸਥਾਰ ਕਰਨ ਦਾ ਮਕਸਦ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ। ਉਨ੍ਹਾਂ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੀ 76ਵੀਂ ਵਰ੍ਹੇਗੰਢ ਮੌਕੇ ਸੋਮਵਾਰ ਨੂੰ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕੀਤਾ ਸੀ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਦੇਖੀ ਸੀ। ਕਿਮ ਅਨੁਸਾਰ ਅਮਰੀਕਾ ਸੁਨੇਹਾ ਦਿੰਦਾ ਹੈ ਕਿ ਉਹ ਉੱਤਰ ਕੋਰੀਆ ਖ਼ਿਲਾਫ਼ ਵਿਰੋਧ ਵਾਲਾ ਰਵੱਈਆ ਨਹੀਂ ਰੱਖਦਾ ਪਰ ਇਸ ਤੱਥ ਨੂੰ ਸਾਬਤ ਕਰਨ ਲਈ ਅਮਰੀਕਾ ਨੇ ਕੋਈ ਕਦਮ ਨਹੀਂ ਚੁੱਕਿਆ।