ਪੰਜਾਬੀਆਂ ਦੀ ਸ਼ਾਹੀ ਮਹਿਮਾਨ ਨਿਵਾਜ਼ੀ ਦੇ ਮੁਰੀਦ ਹੋਏ ਫਰਾਂਸ ਦੇ ਗੋਰੇ ਗੋਰੀਆਂ

ਮਿਲਾਨ (ਇਟਲੀ) : ਪੰਜਾਬੀਆਂ ਨੂੰ ਇੰਨਾਂ ਦੀ ਸ਼ਾਹੀ ਮਹਿਮਾਨ ਨਿਵਾਜ਼ੀ ਕਰਕੇ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਇਹਨਾਂ ਦਾ ਖਾਣਾ ਪੀਣਾ, ਬੋਲ ਚਾਲ ਦਾ ਢੰਗ ਸਲੀਕਾ ਇਮਾਨਦਾਰੀ ਤੇ ਪ੍ਰਹਾਉਣਚਾਰੀ ਪੂਰੀ ਦੁਨੀਆ ਨਾਲੋਂ ਅਲੱਗ ਹੈ। ਸ਼ਾਇਦ ਇਸੇ ਕਰਕੇ ਇਨ੍ਹਾਂ ਨੇ ਦੁਨੀਆ ਦੇ ਹਰ ਦੇਸ਼ ਵਿਚ ਆਪਣੀ ਕਾਬਲੀਅਤ ਸਦਕੇ ਵੱਡੀਆਂ-ਵੱਡੀਆਂ ਮੰਜ਼ਿਲਾ ਸਰ ਕੀਤੀਆਂ ਹਨ, ਇਹੋ ਜਿਹੇ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਟੂਰਿਜਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵੱਲੋਂ ਇੰਡੀਅਨ ਰੈਸਟੋਰੈਂਟ ਮਸਾਲਾ ਲੋਜ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ।

ਜਿੱਥੇ ਬੀਤੇ ਦਿਨੀਂ ਇੰਡੀਅਨ ਰੈਸਟੋਰੈਂਟ “ਮਸਾਲਾ ਲੋਂਜ, ਜੋ ਪੈਰਿਸ ਤੋ 10 ਕਿਲੋਮੀਟਰ ਦੀ ਦੂਰੀ ਤੇ ਨਿਊਸੀ ਲੇ ਗਰੇਡ ਵਿਚ ਸਥਿਤ ਹੈ। ਉਸ ਨੂੰ ਸ਼ਹਿਰ ਦਾ ਬੈਸਟ ਇੰਡੀਅਨ ਰੈਸਟੋਰੈਂਟ ਦਾ ਐਵਾਰਡ ਸਨਮਾਨ ਦਿੰਦੇ ਹੋਏ ਕੀਤਾ ਮਸਾਲਾ ਲੋਜ ਦੀ ਵਧੀ ਕਾਰਜਕਾਰੀ ਨੂੰ ਵੇਖਦੇ ਹੋਏ ਸਥਾਨਿਕ ਪ੍ਰਸ਼ਾਸ਼ਨ ਵੱਲੋਂ ਓੁਹਨਾ ਨੂੰ “ਗੋਲਡਨ ਫੋਰਕ, ਨਾਲ ਸਨਮਾਨਿਤ ਕੀਤਾ ਗਿਆ। ਜੋ ਕਿ ਇਸ ਸ਼ਹਿਰ ਦੇ ਪੂਰੇ ਭਾਰਤੀਆਂ ਤੇ ਏਸ਼ੀਅਨ ਲੋਕਾਂ ਲਈ ਮਾਣ ਵਾਲੀ ਗੱਲ ਹੈ।

ਰੈਸਟੋਰੈਂਟ ਦੇ ਪ੍ਰਬੰਧਕ ਸ਼ੈਲੀ ਸਿੰਘ ਤੇ ਜਸਪ੍ਰੀਤ ਕੌਰ ਨੂੰ ਸਥਾਨਿਕ ਭਾਈਚਾਰੇ ਵੱਲੋ ਮੁਬਾਰਕ ਬਾਦ ਦਿੱਤੀ ਗਈ ਇਸ ਮੌਕੇ ਸ਼ੈਫ ਅਨਿਲ ਕੁਮਾਰ ਸ਼ਰਮਾ ਨੂੰ ਇੰਟਰਨੈਸ਼ਨਲ ਕੁਜੀਨ ਸ਼ੈਫ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਹ ਸਨਮਾਨ ਫੈਡਰੇਸ਼ਨ ਇੰਟਰਨੈਸ਼ਨਲ ਟੂਰਿਜ਼ਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵਲੋਂ ਦਿੱਤਾ ਗਿਆ। ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਜਾਲਫ ਵਲੋਂ ਇੰਨਾਂ ਇਤਿਹਾਸਕ ਪਲਾਂ ਲਈ ਰੈਸਟੋਰੈਂਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਗਈ। ਦੱਸਣਯੋਗ ਹੈ ਕਿ ਆਪਣੇ ਰੈਸਟੋਰੈਂਟ ਦੀ ਵਧੀਆ ਕਾਰਜਕਾਰੀ ਲਈ ਸੋਨੇ ਦੇ ਫੋਰਕ ਨਾਲ ਸਨਮਾਨਤ ਹੋਣ ਵਾਲੇ ਸ਼ੈਲੀ ਸਿੰਘ ਦਾ ਸਬੰਧ ਸਤਲੁਜ ਦਰਿਆ ਦੇ ਕੰਢੇ ਵੱਸੇ ਹੋਏ ਜਲੰਧਰ ਜ਼ਿਲ੍ਹੇ ਦੇ ਪਿੰਡ ਗਿੱਦੜਪਿੰਡੀ ਦੇ ਨਾਲ ਹੈ।

Leave a Reply

Your email address will not be published. Required fields are marked *