ਕੈਨੇਡਾ ‘ਚ ਕਾਰ ਅਤੇ ਰੇਲ ਵਿਚਾਲੇ ਭਿਆਨਕ ਟੱਕਰ,ਮ੍ਰਿਤਕਾਂ ਅਤੇ ਜ਼ਖ਼ਮੀਆਂ ‘ਚ ਪੰਜਾਬਣ ਵਿਦਿਆਰਥਣਾਂ ਵੀ ਸ਼ਾਮਲ

ਨਿਊਯਾਰਕ/ਟੋਰਾਂਟੋ : ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ ‘ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ ‘ਚ 2 ਕੁੜੀਆਂ ਦੀ ਮੌਤ ਅਤੇ 3 ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕੀਟ ਨੇੜੇ ਵਾਪਰਿਆ। ਪੁਲਸ ਵੱਲੋਂ ਮ੍ਰਿਤਕਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਹਨ ਪਰ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਅਤੇ ਜ਼ਖ਼ਮੀਆਂ ‘ਚ ਪੰਜਾਬ ਤੋਂ ਪੜ੍ਹਨ ਆਈਆਂ ਵਿਦਿਆਰਥਣਾਂ ਵੀ ਸ਼ਾਮਲ ਹਨ।

ਹਾਦਸੇ ਦੌਰਾਨ ਕਾਰ ‘ਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਕੁੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਆਖ਼ਰ ਕਿਵੇਂ ਵਾਪਰਿਆ ਹੈ।

Leave a Reply

Your email address will not be published. Required fields are marked *