ਉੱਤਰ-ਪੱਛਮ ਪਾਕਿਸਤਾਨ ਚ ਵਿਰੋਧੀ ਕਬਾਇਲੀ ਧਿਰਾਂ ਚ ਝੜਪ, 15 ਲੋਕਾਂ ਦੀ ਮੌਤ

ਪੇਸ਼ਾਵਰ – ਉੱਤਰ-ਪੱਛਮ ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿੱਚ ਵਿਵਾਦਿਤ ਜੰਗਲ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਸਥਾਨਕ ਧਿਰਾਂ ਵਿਚਾਲੇ ਝੜਪ ਤੋਂ ਬਾਅਦ ਸੋਮਵਾਰ ਨੂੰ ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਘੱਟ ਤੋਂ ਘੱਟ 15 ਲੋਕ ਮਾਰੇ ਗਏ ਹਨ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਖੈਬਰ ਪਖਤੂਨਖਵਾ ਵਿੱਚ ਕੁਰੱਮ ਜ਼ਿਲ੍ਹਾ ਪ੍ਰਸ਼ਾਸਨ ਨੇ ਅਫਵਾਹ ਫੈਲਾਏ ਜਾਣ ‘ਤੇ ਰੋਕ ਲਗਾਉਣ ਲਈ ਮੋਬਾਇਲ ਫੋਨ ਸੇਵਾਵਾਂ ਅਸਥਾਈ ਰੂਪ ਨਾਲ ਬੰਦ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਸਥਾਨਕ ਕਬਾਇਲੀ ਸਰਦਾਰਾਂ, ਫੌਜ ਅਤੇ ਪੁਲਸ ਮੁਖੀਆਂ ਨਾਲ ਵਿਰੋਧੀ ਧਿਰਾਂ ਵਿਚਾਲੇ ਜੰਗਬੰਦੀ ਕਰਾਇਆ ਹੈ। ਝੜਪਾਂ ਸ਼ਨੀਵਾਰ ਦੁਪਹਿਰ ਸ਼ੁਰੂ ਹੋਈ, ਜਦੋਂ ਰਾਜਸੀ ਰਾਜਧਾਨੀ ਪੇਸ਼ਾਵਰ ਤੋਂ 251 ਕਿ.ਮੀ. ਦੂਰ ਕੁਰੱਮ ਜ਼ਿਲ੍ਹੇ ਦੇ ਟੇਰੀ ਮੇਗੇਲ ਪਿੰਡ ਦੇ ਗਾਇਦੁ ਕਬੀਲੇ ਨੇ ਵਿਵਾਦਿਤ ਖੇਤਰ ਤੋਂ ਬਾਲਣ ਲਈ ਲਕੜੀਆਂ ਇਕੱਠੀ ਕਰ ਰਹੇ ਪੀਵਰ ਕਬੀਲੇ ਦੇ ਮੈਬਰਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਸ਼ਨੀਵਾਰ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਲੋਕਾਂ ਦੀ ਐਤਵਾਰ ਅਤੇ ਸੋਮਵਾਰ ਨੂੰ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ।

Leave a Reply

Your email address will not be published. Required fields are marked *