ਜਾਰਜ ਫਲਾਇਡ ਦੇ ਬੁੱਤ ਦੀ ਭੰਨਤੋੜ ਦੇ ਮਾਮਲੇ ‘ਚ ਇਕ ਵਿਅਕਤੀ ਗ੍ਰਿਫਤਾਰ

ਨਿਊਯਾਰਕ (ਰਾਜ ਗੋਗਨਾ): ਨਿਊਯਾਰਕ ਸਿਟੀ ਵਿੱਚ ਜਾਰਜ ਫਲਾਇਡ ਦੇ ਬੁੱਤ ਦੀ ਭੰਨਤੋੜ ਦੇ ਮਾਮਲੇ ਵਿੱਚ ਪੁਲਸ ਨੇ ਇਕ ਗ੍ਰਿਫ਼ਤਾਰੀ ਕੀਤੀ ਹੈ। ਪੁਲਸ ਨੇ ਦੱਸਿਆ ਹੈ ਕਿ ਸ਼ਹਿਰ ਦੇ ਯੂਨੀਅਨ ਸਕੁਏਅਰ ਪਾਰਕ ਵਿੱਚ 3 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਵੀਡੀਓ ਵਿੱਚ ਇੱਕ ਸਕੇਟਬੋਰਡ ਵਾਲਾ ਇੱਕ ਸ਼ੱਕੀ ਵਿਅਕਤੀ ਇਸ ਮਹੀਨੇ ਦੇ ਸ਼ੁਰੂ ਵਿੱਚ ਬੁੱਤ ‘ਤੇ ਸਲੇਟੀ ਪੇਂਟ ਸੁੱਟਦਾ ਦਿਖਾਈ ਦਿੰਦਾ ਹੈ। ਨਿਊਯਾਰਕ ਪੁਲਸ ਡਿਪਾਰਟਮੈਂਟ ਨੇ ਇਸ ਸ਼ੱਕੀ ਦੇ ਕਈ ਵੀਡੀਓ ਜਾਰੀ ਕੀਤੇ ਸਨ। 

ਨਿਊਯਾਰਕ ਪੁਲਸ ਡਿਪਾਰਟਮੈਂਟ ਦੀ ਅਪਰਾਧ ਰੋਕਣ ਵਾਲੀ ਸ਼ਾਖਾ ਨੇ 3500 ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ ਸੀ।ਬੀਤੇ ਸੋਮਵਾਰ ਨੂੰ ਪੁਲਸ ਅਧਿਕਾਰੀਆਂ ਨੇ ਮੈਨਹਟਨ ਤੋਂ ਇਕ 37 ਸਾਲਾ ਮੀਕਾਹ ਬੀਲਸ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਸ ‘ਤੇ ਅਪਰਾਧਿਕ ਸ਼ਰਾਰਤ ਦਾ ਦੋਸ਼ ਲਗਾਇਆ ਗਿਆ ਹੈ। ਜਾਂਚ ਜਾਰੀ ਹੈ ਅਤੇ ਹੋਰ ਵੇਰਵੇ ਨਹੀਂ ਦਿੱਤੇ ਗਏ।

Leave a Reply

Your email address will not be published. Required fields are marked *