ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਸਵਾਲ-ਜਬਾਲ ਕਰਨਗੇ ਬ੍ਰਿਟਿਸ਼ ਸੰਸਦ ਮੈਂਬਰ

ਲੰਡਨ-ਬ੍ਰਿਟੇਨ ਦੇ ਸੰਸਦ ਮੈਂਬਰ ਫੇਸਬੁੱਕ ਅਤੇ ਹੋਰ ਦਿੱਗਜ ਸੋਸ਼ਲ ਮੀਡੀਆ ਦੇ ਪ੍ਰਤੀਨਿਧਾਂ ਤੋਂ ਇਸ ਮੁੱਦੇ ‘ਤੇ ਸਵਾਲ-ਜਵਾਬ ਕਰਨ ਲਈ ਤਿਆਰ ਹਨ ਕਿ ਉਹ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਯਮਤ ਕਰਨ ਦੇ ਯਰੂਪ ਦੀਆਂ ਕੋਸ਼ਿਸ਼ਾਂ ਦਰਮਿਆਨ ਆਨਲਾਈਨ ਸੁਰੱਖਿਆ ਨੂੰ ਕਿਸ ਤਰ੍ਹਾਂ ਸੰਚਾਲਨ ਕਰਦੇ ਹਨ। ਬ੍ਰਿਟਿਸ਼ ਸਰਕਾਰ ਦੇ ਆਨਲਾਈਨ ਸੁਰੱਖਿਆ ਕਾਨੂੰਨ ਦੇ ਮਸੌਦੇ ਦੀ ਪੜ੍ਹਤਾਲ ਕਰ ਰਹੀ ਸੰਸਦੀ ਕਮੇਟੀ ਦੇ ਮੈਂਬਰ ਫੇਸਬੁੱਕ, ਗੂਗਲ, ਟਵਿੱਟਰ ਅਤੇ ਟਿਕਟਾਕ ਦੇ ਪ੍ਰਤੀਨਿਧੀਆਂ ਤੋਂ ਪੁੱਛਗਿੱਛ ਕਰਨਗੇ।
ਸੰਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਉਪਭੋਗਤਾਵਾਂ, ਵਿਸ਼ੇਸ਼ ਰੂਪ ਨਾਲ ਨੌਜਵਾਨ ਲੋਕਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਸਖਤ ਨਿਯਮ ਚਾਹੁੰਦੀ ਹੈ ਪਰ ਇਸ ‘ਚ ਬ੍ਰਿਟੇਨ ਦੀ ਕੋਸ਼ਿਸ਼ ਬਹੁਤ ਅਗੇ ਹੈ। ਬ੍ਰਿਟੇਨ ਦੇ ਸੰਸਦ ਮੈਂਬਰ ਨੇ ਖੋਜਕਰਤਾਵਾਂ, ਪੱਤਰਕਾਰਾਂ, ਤਕਨੀਕੀ ਅਧਿਕਾਰੀਆਂ ਅਤੇ ਹੋਰ ਮਾਹਿਰਾਂ ਤੋਂ ਆਨਲਾਈਨ ਸੁਰੱਖਿਆ ਦੇ ਅੰਤਿਮ ਇਨਫੈਕਸ਼ਨ ‘ਚ ਸੁਧਾਰ ਦੇ ਬਾਰੇ ‘ਚ ਸਰਕਾਰ ਨੂੰ ਰਿਪੋਰਟ ਦੇਣ ਲਈ ਸਲਾਹ-ਮਸ਼ਵਰਾ ਕਰ ਰਹੇ ਹਨ।
ਇਹ ਸੁਣਵਾਈ ਉਸੇ ਹਫਤੇ ਹੋ ਰਹੀ ਹੈ ਜਦ ਅਮਰੀਕੀ ਸੈਨੇਟ ਕਮੇਟੀ ਵੱਲੋਂ ਯੂਟਿਊਬ, ਟਿਕਟੌਕ ਅਤੇ ਸਨੈਪਚੈਟ ਤੋਂ ਪੁੱਛਗਿੱਛ ਕੀਤੀ ਗਈ ਹੈ। ਫੇਸਬੁੱਕ ਵਹਿਲਸਬੱਲੋਅਰ ਫਾਂਸਿਸ ਹੈਗੇਨ ਇਸ ਹਫਤੇ ਬ੍ਰਿਟੇਨ ਦੀ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਈ ਸੀ। ਉਨ੍ਹਾਂ ਨੇ ਮੈਂਬਰਾਂ ਨੂੰ ਕਿਹਾ ਸੀ ਕਿ ਕੰਪਨੀ ਦੇ ਸਿਸਟਮ ਆਨਲਾਈਨ ਨਫਰਤ ਦੀ ਸਥਿਤੀ ਨੂੰ ਹੋਰ ਗੰਭੀਰ ਬਣਾਉਂਦੀ ਹੈ ਅਤੇ ਸਮੱਸਿਆ ਨੂੰ ਠੀਕ ਕਰਨ ਲਈ ਕੰਪਨੀ ਵੱਲੋਂ ਬਹੁਤ ਕੁਝ ਨਹੀਂ ਕੀਤਾ ਜਾਂਦਾ।