ਨਾਈਜਰ ‘ਚ ਇਸਲਾਮਿਕ ਅੱਤਵਾਦੀਆਂ ਨੇ 69 ਲੋਕਾਂ ਦਾ ਕੀਤਾ ਕਤਲ

ਨਿਆਮੀ : ਮਾਲੀ ਦੀ ਸਰਹੱਦ ਨੇੜੇ ਨਾਈਜਰ ਦੇ ਇੱਕ ਅਸ਼ਾਂਤ ਖੇਤਰ ਵਿੱਚ ਸ਼ੱਕੀ ਇਸਲਾਮਿਕ ਅੱਤਵਾਦੀਆਂ ਨੇ ਇੱਕ ਹਮਲੇ ਵਿੱਚ 69 ਲੋਕਾਂ ਦਾ ਕਤਲ ਕਰ ਦਿੱਤਾ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰਾਜਧਾਨੀ ਨਿਆਮੇ ਤੋਂ ਲਗਭਗ 155 ਮੀਲ ਉੱਤਰ ਵਿਚ ਬਨੀਬਾਂਗੌ ਵਿਚ ਇਸ ਹਫ਼ਤੇ ਹਿੰਸਾ ਹੋਈ। ਮੰਗਲਵਾਰ ਦੇ ਹੋਏ ਹਮਲੇ ‘ਚ ਬਨੀਬਾਂਗਊ ਦੇ ਮੇਅਰ ਸਮੇਤ ਹੋਰ ਲੋਕ ਮਾਰੇ ਗਏ ਅਤੇ ਪਿੰਡ ਦੇ ਰੱਖਿਆ ਸਮੂਹ ਦੇ 15 ਮੈਂਬਰ ਜ਼ਖਮੀ ਹੋ ਗਏ।

ਸਥਾਨਕ ਸਵੈ-ਰੱਖਿਆ ਸਮੂਹ ਕੱਟੜਪੰਥੀਆਂ ਵਿਰੁੱਧ ਲੜਾਈ ਵਿੱਚ ਨਾਈਜਰ ਫ਼ੌਜ ਦੀ ਮਦਦ ਕਰ ਰਹੇ ਹਨ। ਇਸ ਸਾਲ ਆਮ ਨਾਗਰਿਕਾਂ ‘ਤੇ ਹਮਲੇ ਤੇਜ਼ ਹੋ ਗਏ ਹਨ ਅਤੇ ਇਸ ਦਾ ਦੋਸ਼ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ‘ਤੇ ਲਗਾਇਆ ਗਿਆ ਹੈ। ਦੋ ਪਿੰਡਾਂ ‘ਤੇ ਹਮਲੇ ਜਨਵਰੀ ਵਿਚ ਸ਼ੁਰੂ ਹੋਏ ਸਨ, ਜਿਸ ਵਿਚ ਘੱਟੋ-ਘੱਟ 100 ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ, ਹਮਲਿਆਂ ਦੀ ਇੱਕ ਲੜੀ ਵਿੱਚ 237 ਹੋਰ ਲੋਕਾਂ ਦੀ ਜਾਨ ਚਲੀ ਗਈ। ਹਿੰਸਾ ਨੇ ਨਾਈਜਰ ਦੇ ਰਾਸ਼ਟਰਪਤੀ ਮੁਹੰਮਦ ਬਾਜੂਮ ‘ਤੇ ਦਬਾਅ ਵਧਾ ਦਿੱਤਾ ਹੈ, ਜਿਨ੍ਹਾਂ ਨੇ ਇਕ ਦਿਨ ਪਹਿਲਾਂ ਸੁਰੱਖਿਆ ਬਲਾਂ ਦੁਆਰਾ ਇਕ ਫ਼ੌਜੀ ਤਖਤਾਪਲਟ ਨੂੰ ਨਾਕਾਮ ਕਰਨ ਤੋਂ ਬਾਅਦ ਅਪ੍ਰੈਲ ਵਿਚ ਸਹੁੰ ਚੁੱਕੀ ਸੀ।

Leave a Reply

Your email address will not be published. Required fields are marked *