ਜਰਮਨੀ ’ਚ ਚੱਲਦੀ ਟਰੇਨ ’ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਕਈ ਲੋਕ ਜ਼ਖ਼ਮੀ

ਬਰਲਿਨ : ਜਰਮਨੀ ਵਿਚ ਤੇਜ਼ ਰਫ਼ਤਾਰ ਟਰੇਨ ਵਿਚ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਰਮਨ ਮੀਡੀਆ ਦੀਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਹਮਲੇ ਦੇ ਬਾਰੇ ਵਿਚ ਫੋਨ ’ਤੇ ਜਾਣਕਾਰੀ ਮਿਲੀ।

ਅਧਿਕਾਰੀਆਂ ਮੁਤਾਬਕ ਹਾਈ ਸਪੀਡ ਟਰੇਨ ਵਿਚ ਜਦੋਂ ਹਮਲਾ ਹੋਇਆ, ਉਸ ਸਮੇਂ ਉਹ ਰੇਗੇਨਸਬਰਗ ਅਤੇ ਨੂਰੇਮਬਰਗ ਸ਼ਹਿਰ ਵਿਚਕਾਰ ਸੀ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹਮਲੇ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ। ਹੁਣ ਤੱਕ ਹਮਲਾਵਰ ਜਾਂ ਉਸ ਦੇ ਮਕਸਦ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਰਮਨ ਰੇਲਵੇ ਨੈਟਵਰਕ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ ਟਰੇਨ ਫਿਲਹਾਲ ਸੇਬਰਸਡੋਰਫ ਸਟੇਸ਼ਨ ’ਤੇ ਖੜ੍ਹੀ ਹੈ ਅਤੇ ਉਸ ਸਟੇਸ਼ਨ ਨੂੰ ਕਰੀਬ 9 ਵਜੇ ਤੋਂ ਹੀ ਬੰਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *