Emirates ਨੇ ਖੋਲ੍ਹੇ ਆਪਣੇ ਦਰਵਾਜ਼ੇ

ਦੁਬਈ (ਬਿਊਰੋ): ਦੁਬਈ ਵਿਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਦੁਬਈ ਦੀ ਮੁੱਖ ਕੈਰੀਅਰ ‘ਅਮੀਰਾਤ’ ਆਉਣ ਵਾਲੇ ਮਹੀਨਿਆਂ ਵਿੱਚ 6,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰੇਗੀ। ਕੰਪਨੀ ਹਵਾਬਾਜ਼ੀ ਖੇਤਰ ਵਿੱਚ ਰਿਕਵਰੀ ਦੇ ਨਾਲ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਸਤੰਬਰ ਵਿੱਚ ਅਮੀਰਾਤ ਏਅਰਲਾਈਨਜ਼ ਨੇ ਆਪਣੇ ਦੁਬਈ ਦਫਤਰ ਵਿੱਚ ਸ਼ਾਮਲ ਹੋਣ ਲਈ 3000 ਕੈਬਿਨ ਕਰੂ ਅਤੇ 500 ਏਅਰਪੋਰਟ ਸੇਵਾ ਕਰਮਚਾਰੀਆਂ ਦੀ ਭਰਤੀ ਕਰਨ ਲਈ ਇੱਕ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ।

ਏਅਰਲਾਈਨ ਨੂੰ ਦੁਬਈ ਅਤੇ ਇਸਦੇ ਸਾਰੇ ਨੈੱਟਵਰਕ ਵਿੱਚ ਇੱਕ ਵਾਧੂ 700 ਗਰਾਊਂਡ ਸਟਾਫ ਦੀ ਵੀ ਲੋੜ ਹੈ। ਕੈਰੀਅਰ ਨੇ ਆਪਣੇ ਕਰੀਅਰ ਪੋਰਟਲ ‘ਤੇ ਦਰਜਨਾਂ ਨੌਕਰੀਆਂ ਜਾਰੀ ਕੀਤੀਆਂ ਹਨ। ਇਸ ਵਿਚ ਕੈਬਿਨ ਕਰੂ, ਪ੍ਰਸ਼ਾਸਨ ਅਧਿਕਾਰੀ, ਸਿਹਤ ਅਧਿਕਾਰੀ, ਐਚਆਰ ਪ੍ਰੋਫੈਸ਼ਨਲ, ਏਅਰਪੋਰਟ ਸਰਵਿਸ ਏਜੰਟ ਸਮੇਤ ਕਈ ਅਸਾਮੀਆਂ ਹਨ। ਅਮੀਰਾਤ ਆਪਣੇ ਕਰਮਚਾਰੀਆਂ ਨੂੰ ਟੈਕਸ-ਮੁਕਤ ਤਨਖਾਹ ਪੈਕੇਜ ਆਫਰ ਕਰਦਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ਭਰਤੀ ਸੰਬੰਧੀ ਹੋਰ ਵੇਰਵਿਆਂ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

ਅਰਜ਼ੀ ਲਈ ਅਧਿਕਾਰਤ ਵੈਬਸਾਈਟ ‘ਤੇ ਜਾਣ ਦੀ ਲੋੜ
ਇਸ ਤੋਂ ਪਹਿਲਾਂ ਸਤੰਬਰ ਵਿਚ ਕੈਰੀਅਰ ਨੇ 3000 ਕੇਬਿਨ ਕਰੂ ਅਤੇ 500 ਏਅਰਪੋਰਟ ਸਰਵਿਸਿਜ਼ ਦੇ ਕਰਮਚਾਰੀਆਂ ਦੀ ਭਰਤੀ ਲਈ ਦੁਨੀਆ ਭਰ ਤੋਂ ਅਰਜ਼ੀਆਂ ਮੰਗੀਆਂ ਸਨ। ਇਹ ਨੌਕਰੀਆਂ ਦੁਬਈ ਅਧਾਰਿਤ ਹਨ ਅਤੇ ਇਹਨਾਂ ਵਿਚ ਗਾਹਕਾਂ ਨਾਲ ਸਿੱਧਾ ਸੰਪਰਕ ਹੋਵੇਗਾ। ਅਜੇ ਵੀ ਅਮੀਰਾਤ ਵਿਚ ਕੈਬਿਨ ਕਰੂ ਜਾਂ ਏਅਰਪੋਰਟ ਸਰਵਿਸ ਏਜੰਟ ਵਜੋਂ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.emiratesgroupcareers.com ‘ਤੇ ਅਰਜ਼ੀ ਦੇ ਸਕਦੇ ਹਨ ਅਤੇ ਜਮ੍ਹਾਂ ਕਰਾ ਸਕਦੇ ਹਨ।

ਕਰਮਚਾਰੀਆਂ ਨੂੰ ਵਾਪਸ ਬੁਲਾ ਰਹੀ ਹੈ ਕੰਪਨੀ
ਕੋਰੋਨਾ ਮਾਮਲਿਆਂ ਵਿਚ ਕਮੀ ਅਤੇ ਸਫਲ ਟੀਕਾਕਰਨ ਮੁਹਿੰਮ ਦੇ ਬਾਅਦ ਯੂ.ਏ.ਈ. ਨੇ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਹੈ।ਜਿਸ ਤੋਂ ਬਾਅਦ ਅਮੀਰਾਤ ਨੇ ਵੀ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਪਿਛਲੇ ਮਹੀਨਿਆਂ ਵਿੱਚ ਕੰਪਨੀ ਆਪਣੇ ਪਾਇਲਟਾਂ, ਕੈਬਿਨ ਕਰੂ ਅਤੇ ਹੋਰ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਬੁਲਾ ਰਹੀ ਹੈ। ਪਿਛਲੇ ਸਾਲ ਮਹਾਮਾਰੀ ਕਾਰਨ ਸੇਵਾਵਾਂ ਬੰਦ ਕਰਨੀਆਂ ਪਈਆਂ ਸਨ, ਜਿਸ ਤੋਂ ਬਾਅਦ ਜ਼ਿਆਦਾਤਰ ਮੁਲਾਜ਼ਮਾਂ ਨੂੰ ਲੰਬੀ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ।

Leave a Reply

Your email address will not be published. Required fields are marked *