ਐਡੀਲੇਡ ਐਲਿੰਗਟਨ ਫੰਕਸ਼ਨ ਸੈਂਟਰ ’ਚ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ

ਐਡੀਲੇਡ : ਬੀਤੇ ਦਿਨੀਂ ਐਡੀਲੇਡ ਦੇ ਐਲਿੰਗਟਨ ਫੰਕਸ਼ਨ ਸੈਂਟਰ ਵਿਖੇ ਸਪਾਈਸ ਐਂਡ ਆਈਸ, ਰਣਜੀਤ ਸਿੰਘ, ਟਵਿੰਕਲ ਈਵੈਂਟ ਪਲਾਨਰ, ਜਿੰਮੀ ਸਿੰਘ ਫੋਟੋਗ੍ਰਾਫਰ, ਪ੍ਰਤੀਕ ਮਤਨੇਜਾ, ਗੈਵੀ ਡੀ. ਜੇ., ਗੈਰੀ ਨਾਗਰਥ ਵੱਲੋਂ ਦੀਵਾਲੀ ਮੇਲਾ ਕਰਵਾਇਆ ਗਿਆ। ਇਸ ਸਮਾਗਮ ’ਚ ਵੱਡੀ ਗਿਣਤੀ ਵਿਚ ਭਾਈਚਾਰੇ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ’ਚ ਮੁੰਦਰਾ ਡਾਂਸ ਅਕੈਡਮੀ ਟੀਮ, ਡਾਂਸ ਸਟੂਡੀਓ, ਬੱਚਿਆਂ ਦੀ ਟੀਮ ਵੱਲੋਂ ਭੰਗੜਾ, ਨਾਈਮਾਂ ਬੈਲੇ ਡਾਂਸ ਸਮੇਤ ਵੱਖ-ਵੱਖ ਟੀਮਾਂ ਵੱਲੋਂ ਗੀਤ-ਸੰਗੀਤ ਰਾਹੀਂ ਸਟੇਜ ਤੋਂ ਖ਼ੂਬ ਰੌਣਕਾ ਲਾਈਆ ਗਈਆਂ, ਜਿਸ ਦਾ ਸਾਰਿਆਂ ਨੇ ਖੂਬ ਆਨੰਦ ਮਾਣਿਆ।

ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜੇ ਹਾਲ ਦੀ ਸੁੰਦਰ ਸਜਾਵਟ ਸਾਰਿਆਂ ਨੂੰ ਆਕਰਸ਼ਿਤ ਕਰ ਰਹੀ ਸੀ ਅਤੇ ਦਰਸ਼ਕਾਂ ਨੇ ਵੀ ਭੰਗੜੇ ਪਾਉਂਦੇ ਹੋਏ ਦੀਵਾਲੀ ਦੇ ਤਿਉਹਾਰ ’ਤੇ ਖ਼ੁਸ਼ੀਆਂ ਮਨਾਈਆਂ ਤੇ ਭਾਈਚਾਰੇ ਵੱਲੋਂ ਦੀਵਾਲੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਮੇਂ ਸਾਰੀ ਪ੍ਰਬੰਧਕ ਟੀਮ ਵੱਲੋਂ ਆਉਣ ਵਾਲੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *