ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਇਸਲਾਮਿਕ ਕਾਨੂੰਨ ਲਾਗੂ ਕਰਨ ਲਈ ਬਣਾਇਆ ਫੌਜੀ ਟ੍ਰਿਬਿਊਨਲ

ਕਾਬੁਲ—ਅਫਗਾਨਿਸਤਾਨ ’ਚ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਇਥੇ ਇਸਲਾਮਿਕ ਧਾਰਮਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਫੌਜੀ ਟ੍ਰਿਬਿਊਨਲ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਤਾਲਿਬਾਨ ਦੇ ਉਪ ਬੁਲਾਰੇ ਐਨਾਮੁੱਲ੍ਹਾ ਸਮਾਂਗਾਨੀ ਨੇ ਇਕ ਬਿਆਨ ’ਚ ਕਿਹਾ ਕਿ ‘ਸ਼ਰੀਆ ਵਿਵਸਥਾ, ਦੈਵੀ ਫ਼ਰਮਾਨ ਅਤੇ ਸਮਾਜਿਕ ਸੁਧਾਰ’ ਨੂੰ ਲਾਗੂ ਕਰਨ ਲਈ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜ਼ਾਦੇਹ ਦੇ ਹੁਕਮ ’ਤੇ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਹੈ। ਤਾਲਿਬਾਨ ਪ੍ਰਸ਼ਾਸਨ ਦੇ ਅਨੁਸਾਰ ਟ੍ਰਿਬਿਊਨਲ ਕੋਲ ਸ਼ਰੀਆ ਦੇ ਫ਼ੈਸਲਿਆਂ ਦੀ ਵਿਆਖਿਆ ਕਰਨ, ਇਸਲਾਮਿਕ ਨਾਗਰਿਕ ਕਾਨੂੰਨਾਂ ਨਾਲ ਸਬੰਧਤ ਫਰਮਾਨ ਜਾਰੀ ਕਰਨ ਅਤੇ ਤਾਲਿਬਾਨ ਅਧਿਕਾਰੀਆਂ ਤੇ ਪੁਲਸ, ਫੌਜ ਅਤੇ ਖੁਫ਼ੀਆ ਇਕਾਈਆਂ ਦੇ ਮੈਂਬਰਾਂ ਵਿਰੁੱਧ ਪਟੀਸ਼ਨਾਂ ਦੀ ਸੁਣਵਾਈ ਕਰਨ ਦਾ ਅਧਿਕਾਰ ਹੋਵੇਗਾ।

Leave a Reply

Your email address will not be published. Required fields are marked *