ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਮਾਮਲੇ ‘ਚ ਸੁਣਵਾਈ 14 ਫਰਵਰੀ ਨੂੰ

ਬੈਂਕਾਕ: ਮਿਆਂਮਾਰ ਵਿੱਚ ਬਰਖਾਸਤ ਨੇਤਾ ਆਂਗ ਸਾਨ ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਮਾਮਲੇ ਵਿੱਚ ਸੁਣਵਾਈ 14 ਫਰਵਰੀ ਨੂੰ ਸ਼ੁਰੂ ਹੋਵੇਗੀ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਆਂਮਾਰ ਵਿੱਚ ਫਰਵਰੀ 2021 ਨੂੰ ਫ਼ੌਜ ਤਖਤਾਪਲਟ ਦੇ ਬਾਅਦ ਸੈਨਾ ਨੇ ਦੇਸ਼ ਦੀਆਂ ਚੋਣਾਂ ਵਿੱਚ ਵੱਡੀ ਗੜਬੜੀ ਦੇ ਦੋਸ਼ਾਂ ਵਿੱਚ ਸੂ ਕੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਨੇਤਾ ‘ਤੇ ਨਵੰਬਰ 2020 ‘ਚ ਹੋਈਆਂ ਚੋਣਾਂ ਵਿਚ ਕੇਂਦਰੀ ਚੋਣ ਕਮਿਸ਼ਨ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਇਹਨਾਂ ਚੋਣ ਵਿੱਚ ਸੂ ਕੀ ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੇਮੋਕਰੇਸੀ’ ਤੋਂ ਜਿੱਤ ਦਰਜ ਕੀਤੀ ਸੀ। ਰਾਜ ਚੋਣ ਕਮਿਸ਼ਨ ਨੇ ਪਿਛਲੇ ਸਾਲ ਨਵੰਬਰ ਵਿੱਚ ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਸੀ। ਕਮਿਸ਼ਨ ਦੇ ਮੈਂਬਰਾਂ ਨੂੰ ਮਿਲਟਰੀ ਸਰਕਾਰ ਨੇ ਨਿਯੁਕਤ ਕੀਤਾ ਸੀ। ਮਾਮਲੇ ਵਿਚ ਸੁਣਵਾਈ ਰਾਜਧਾਨੀ ਨੇ ਪਯੀ ਤਾਂ ਵਿਚ ਹੋਵੇਗੀ ਅਤੇ ਜੁਰਮ ਸਾਬਤ ਹੋਣ ‘ਤੇ ਤਿੰਨ ਸਾਲ ਕੈਦ ਦੀ ਸਜ਼ਾ ਦੀ ਵਿਵਸਥਾ ਹੈ।

Leave a Reply

Your email address will not be published. Required fields are marked *